ExlServices Holdings: ਅਮਰੀਕਾ ਦੀ ਐਨਾਲਿਟਿਕਸ ਅਤੇ ਡਿਜਿਟਲ ਸਾਲਿਊਸ਼ੰਸ ਕੰਪਨੀ ExlServices Holdings ਨੇ 800 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਕੰਪਨੀ ਦੀ ਵਰਕਫੋਰਸ ਲਗਭਗ 2 ਫੀਸਦੀ ਦੇ ਬਰਾਬਰ ਹੈ। ਦ ਵਾਲ ਸਟ੍ਰੀਟ ਜਨਰਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੇ ਇਸ ਕਦਮ ਦੇ ਪਿੱਛੇ ਗਾਹਕਾਂ ਦੀ ਮੰਗ ਜੈਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲ ਸ਼ਿਫਟ ਹੋਣਾ ਹੈ।


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਣਨੀਤੀ ਵਿੱਚ ਬਦਲਾਅ ਹੋਣ ਕਰਕੇ ਕੰਪਨੀ ਨੇ 400 ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ 400 ਨੂੰ ਕਿਤੇ ਹੋਰ ਨੌਕਰੀ ‘ਤੇ ਰਖਵਾਉਣ ਦਾ ਆਪਸ਼ਨ ਦਿੱਤਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ EXL ਕੰਪਨੀ ਦੇ ਵਿਸ਼ਵ ਪੱਧਰ ‘ਤੇ 55,000 ਲੋਕ ਸਨ।


ਇਹ ਵੀ ਪੜ੍ਹੋ: Cooler Care Tips: ਗਰਮੀਆਂ 'ਚ ਕੂਲਰ ਦੀ ਵਰਤੋਂ ਕਰਨ ਤੋਂ ਪਹਿਲਾਂ ਜਰੂਰ ਕਰੋ ਇਹ 3 ਕੰਮ, ਮਿਲੇਗੀ AC ਵਾਂਗ ਠੰਡੀ ਹਵਾ!


ਜਦੋਂ IT ਕੰਪਨੀ ਨੇ 2024 ਵਿੱਚ ਛਾਂਟੀ ਕਰਨ ਦਾ ਐਲਾਨ ਕੀਤਾ ਤਾਂ ਇਸ ਨੇ ਜਨਰੇਟਿਵ AI, AI ਐਡਵਾਂਸਡ ਡਾਟਾ ਸਕਿਲਸ ਵਾਲੇ ਪ੍ਰਤਿਭਾਸ਼ਾਲੀ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ। ਹਾਲ ਹੀ ਵਿੱਚ ਲੀਡਰਸ਼ਿਪ ਵਿੱਚ ਤਬਦੀਲੀਆਂ ਹੋਣ ਤੋਂ ਬਾਅਦ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ EXL ਦੇ ਸੀਈਓ ਰੋਹਿਤ ਕਪੂਰ ਨੂੰ ਵਿਕਾਸ ਭੱਲਾ ਅਤੇ ਵਿਵੇਕ ਜੇਟਲੀ, ਦੋ ਸੀਨੀਅਰ ਨੇਤਾਵਾਂ ਦੇ ਨਾਲ ਬੋਰਡ ਦੀ ਪ੍ਰਧਾਨਗੀ ਲਈ ਤਰੱਕੀ ਦਿੱਤੀ ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਨੇਤਾਵਾਂ ਨੇ AI-led ਅਤੇ ਡੇਟਾ ਨੂੰ ਏਕੀਕ੍ਰਿਤ ਕਰਨ ਸਮੇਤ ਵਿਸਤ੍ਰਿਤ ਭੂਮਿਕਾਵਾਂ ਨਿਭਾਈਆਂ।


ਰਿਪੋਰਟ ਦੇ ਅਨੁਸਾਰ, EXL ਸਰਵਿਸ ਮੌਜੂਦਾ ਭੂਮਿਕਾਵਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਵਿੱਚੋਂ ਲੰਘੇਗੀ ਅਤੇ AI ਅਤੇ ਡੇਟਾ ਵਿੱਚ ਹੁਨਰਮੰਦ ਕਰਮਚਾਰੀਆਂ ਨੂੰ ਟਾਪ 'ਤੇ ਲਿਆਵੇਗੀ। ਕੰਪਨੀ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਇਹ ਯਕੀਨੀ ਬਣਾ ਕੇ ਬਿਹਤਰ ਸੇਵਾਵਾਂ ਪ੍ਰਦਾਨ ਕਰੇਗੀ ਕਿ ਉਸ ਕੋਲ ਲੋੜੀਂਦੀ ਪ੍ਰਤਿਭਾ ਅਤੇ ਹੁਨਰ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: AI Cooking Tool: ਹੁਣ ਔਰਤਾਂ ਨੂੰ ਰਸੋਈ ਦੀ ਨਹੀਂ ਰਹੇਗੀ ਫਿਕਰ! ਰੋਬੋਟ ਬਣਾਏਗਾ ਖਾਣਾ