Bel Juice Benefits: ਅਪ੍ਰੈਲ ਮਹੀਨੇ ਦੇ ਵਿੱਚ ਹੀ ਮਈ ਵਾਲੀ ਗਰਮੀ ਪੈ ਰਹੀ ਹੈ। ਉੱਤਰ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਰਕੇ ਜੂਸ ਅਤੇ ਕੋਲਡ ਡ੍ਰਿੰਕ ਦਾ ਸੇਵਨ ਵੱਧ ਗਿਆ ਹੈ। ਜਿੱਥੇ ਲੋਕ ਠੰਡਾ-ਠੰਡਾ ਮੈਂਗੋ ਸ਼ੇਕ ਪੀਣਾ ਪਸੰਦ ਕਰਦੇ ਹਨ ਉੱਥੇ ਹੀ ਬਿਲ ਦਾ ਜੂਸ ਜਾਂ ਬੇਲ ਦਾ ਜੂਸ (Bel Juice ) ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਜੂਸ ਪੇਟ ਦੀਆਂ ਸਮੱਸਿਆਵਾਂ ਲਈ ਰਾਮਬਾਣ ਹੈ। ਆਓ ਜਾਣਦੇ ਹਾਂ ਇਸ ਦੇ ਚਤਮਕਾਰੀ ਫਾਇਦਿਆਂ ਬਾਰੇ...



ਗਰਮੀ 'ਚ ਬਿਲ ਦਾ ਜੂਸ ਪੇਟ ਲਈ ਰਾਮਬਾਣ


ਗਰਮੀ ਦੇ ਮੌਸਮ ‘ਚ ਬਦਹਜ਼ਮੀ, ਗੈਸ, ਦਸਤ, ਪੇਟ ਦੀ ਗਰਮੀ, ਐਸੀਡਿਟੀ, ਪੇਟ ਦਰਦ ਅਤੇ ਹੋਰ ਕਈ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਆਪਣੀ ਡਾਈਟ ‘ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜੋ ਕੁਦਰਤੀ ਰੂਪ ‘ਚ ਠੰਡੀਆਂ ਹੋਣ ਅਤੇ ਪੇਟ ਨੂੰ ਆਰਾਮ ਦੇਣ। ਬਿਲ ਦਾ ਜੂਸ ਪੇਟ ਵਿੱਚ ਕੁਦਰਤੀ ਠੰਡਕ ਪ੍ਰਦਾਨ ਕਰਦਾ ਹੈ। ਇਸ ਨੂੰ ਪੀਣ ਨਾਲ ਪੇਟ ਦੀ ਗਰਮੀ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।


ਬਿਲ ਦੇ ਜੂਸ ਦੇ ਫਾਇਦੇ


ਹਾਈਡਰੇਟ


ਗਰਮੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣ ਲਈ ਬਿਲ ਦਾ ਜੂਸ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ‘ਚ ਕਾਫੀ ਮਾਤਰਾ ‘ਚ ਪਾਣੀ ਹੁੰਦਾ ਹੈ, ਜਿਸ ਕਾਰਨ ਪੇਟ ‘ਚ ਅਲਸਰ ਦੀ ਸਮੱਸਿਆ ਨਹੀਂ ਹੁੰਦੀ ਅਤੇ ਪਾਣੀ ਦੀ ਕਮੀ ਨਹੀਂ ਹੁੰਦੀ।


ਪਾਚਨ ਸੰਬੰਧੀ ਸਮੱਸਿਆਵਾਂ ਦੂਰ


ਬੇਲ ਜਾਂ ਬਿਲ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫੋਲੇਟ, ਪੋਟਾਸ਼ੀਅਮ ਅਤੇ ਫਾਈਬਰ ਚੰਗੀ ਮਾਤਰਾ ਵਿੱਚ ਹੁੰਦੇ ਹਨ। ਇਸ ਨਾਲ ਪੇਟ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇੱਕ ਕੱਪ ਬਿੱਲ ਦੇ ਜੂਸ ਵਿੱਚ ਲਗਭਗ 60-70 ਕੈਲੋਰੀਆਂ ਪਾਈਆਂ ਜਾਂਦੀਆਂ ਹਨ।


ਪੇਟ ਲਈ ਚੰਗਾ


ਗਰਮੀਆਂ ਦੇ ਮੌਸਮ ਵਿੱਚ ਰੋਜ਼ਾਨਾ ਬਿਲ ਦਾ ਰਸ ਪੀਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਪੇਟ ਦੀ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।


ਇਮਿਊਨ ਸਿਸਟਮ ਮਜ਼ਬੂਤ


ਬਿਲ ਦਾ ਜੂਸ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਦੇ ਹਨ ਅਤੇ ਐਸੀਡਿਟੀ ਦੀ ਸਮੱਸਿਆ ਨੂੰ ਘੱਟ ਕਰਦੇ ਹਨ।


ਬਿਲ ਨੂੰ ਵਿਟਾਮਿਨ ਏ, ਵਿਟਾਮਿਨ ਸੀ ਅਤੇ ਬੀ6 ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਜੋ ਤੁਹਾਡੇ ਪੇਟ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਬੇਲ ਨੂੰ ਪੇਟ ਲਈ ਇੱਕ ਕਾਰਗਰ ਦਵਾਈ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਘਰ ਦੇ ਵਿੱਚ ਹੀ ਬਿਲ ਦਾ ਜੂਸ ਤਿਆਰ ਕਰ ਲੈਂਦੇ ਹੋ ਤਾਂ ਇਹ ਸਿਹਤ ਲਈ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।