ਨਵੀਂ ਦਿੱਲੀ: ਬ੍ਰੈਗਜ਼ਿਟ ਤੇ ਅਮਰੀਕੀ ਆਰਥਿਕਤਾ ਵਿੱਚ ਰਾਹਤ ਪੈਕੇਜ ਬਾਰੇ ਚਿੰਤਾਵਾਂ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਸਪਾਟ ਨਜ਼ਰ ਆ ਰਹੀਆਂ ਹਨ। ਵੀਰਵਾਰ ਨੂੰ ਗਲੋਬਲ ਮਾਰਕੀਟ ਵਿੱਚ ਉਨ੍ਹਾਂ ਵਿਚ ਕੋਈ ਖਾਸ ਹਲਚਲ ਨਜ਼ਰ ਨਹੀਂ ਆਈ। ਅਰਥਵਿਵਸਥਾ ਨੂੰ ਰਾਹਤ ਦੇਣ ਦੇ ਸਵਾਲ 'ਤੇ ਅਮਰੀਕੀ ਸੰਸਦ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਬ੍ਰਿਟੇਨ ਵਿੱਚ ਬ੍ਰੈਗਜ਼ਿਟ ਦੀਆਂ ਮੁਸ਼ਕਲਾਂ ਦਾ ਪ੍ਰਭਾਅ ਵੀ ਬਾਜ਼ਾਰ ਵਿੱਚ ਪੈ ਰਹੀਆਂ ਹੈ। ਇਸ ਲਈ ਗਲੋਬਲ ਬਾਜ਼ਾਰ ਵਿਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਸਪਾਟ ਨਜ਼ਰ ਆਈਆਂ।
ਵੀਰਵਾਰ ਨੂੰ ਘਰੇਲੂ ਬਾਜ਼ਾਰ ਵਿਚ ਸੋਨਾ ਐਮਸੀਐਕਸ ਵਿੱਚ 0.10 ਪ੍ਰਤੀਸ਼ਤ ਡਿੱਗ ਕੇ 49,255 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ 0.24 ਦੀ ਗਿਰਾਵਟ ਨਾਲ 63,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਬੁੱਧਵਾਰ ਨੂੰ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.6% ਦੀ ਗਿਰਾਵਟ ਦੇ ਨਾਲ 49815 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ, ਜਦੋਂਕਿ ਚਾਂਦੀ ਦੀ ਕੀਮਤ 1.2% ਦੀ ਗਿਰਾਵਟ ਦੇ ਨਾਲ 64,404 ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਸੋਨੇ ਦੇ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ 0.2% ਦੀ ਤੇਜ਼ੀ ਆਈ ਸੀ ਤੇ ਚਾਂਦੀ ਵਿਚ 0.6% ਦੀ ਗਿਰਾਵਟ ਦਰਜ ਕੀਤੀ ਗਈ ਸੀ।
Share Market Today: ਲਗਾਤਾਰ ਤੇਜ਼ੀ ਤੋਂ ਬਾਅਦ ਲਾਲ ਨਿਸ਼ਾਨ 'ਤੇ ਖੁੱਲ੍ਹਾ ਬਜ਼ਾਰ, ਬੁੱਧਵਾਰ ਰਚਿਆ ਇਤਿਹਾਸ
ਵੀਰਵਾਰ ਨੂੰ ਦਿੱਲੀ ਬਾਜ਼ਾਰ 'ਚ ਸੋਨੇ ਦੀ ਕੀਮਤ 49310 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਬੁੱਧਵਾਰ ਨੂੰ ਦਸ ਗ੍ਰਾਮ ਸੋਨੇ ਦੀ ਕੀਮਤ 49,300 ਰੁਪਏ ਸੀ। ਇਸ ਦੌਰਾਨ ਵਿਸ਼ਵ ਦਾ ਸਭ ਤੋਂ ਵੱਡਾ ਸੋਨਾ ਈਟੀਐਫ ਐਸਪੀਡੀਆਰ ਗੋਲਡ ਟਰੱਸਟ ਦੀ ਹੌਡਿੰਗ 1179.78 ਟਨ ਹੋ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਤਾਜ਼ਾ ਅਪਡੇਟ
ਏਬੀਪੀ ਸਾਂਝਾ
Updated at:
10 Dec 2020 12:26 PM (IST)
ਵੀਰਵਾਰ ਨੂੰ ਘਰੇਲੂ ਬਾਜ਼ਾਰ ਵਿੱਚ ਸੋਨਾ ਐਮਸੀਐਕਸ ਵਿੱਚ 0.10 ਪ੍ਰਤੀਸ਼ਤ ਡਿੱਗ ਕੇ 49,255 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ 0.24 ਦੀ ਗਿਰਾਵਟ ਨਾਲ 63,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਪੁਰਾਣੀ ਤਸਵੀਰ
- - - - - - - - - Advertisement - - - - - - - - -