ਦੇਸ਼ ਭਰ ਵਿੱਚ ਹਾਈਵੇ ‘ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। 15 ਅਗਸਤ 2025 ਤੋਂ NHAI (ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧਿਕਰਨ) ਨੇ ਇੱਕ ਨਵਾਂ FASTag ਸਾਲਾਨਾ ਪਾਸ ਲਾਂਚ ਕੀਤਾ ਹੈ। ਹੁਣ ਸਿਰਫ਼ ₹3,000 ਵਿੱਚ ਇੱਕ ਸਾਲ ਲਈ 200 ਯਾਤਰਾਵਾਂ ਦੀ ਸੁਵਿਧਾ ਮਿਲੇਗੀ। ਇਸਦਾ ਮਤਲਬ ਹੈ ਕਿ ਇੱਕ ਟ੍ਰਿਪ ਦੀ ਔਸਤ ਲਾਗਤ ਸਿਰਫ਼ ₹15 ਪਵੇਗੀ, ਜਦਕਿ ਪਹਿਲਾਂ ਕਈ ਟੋਲਾਂ ‘ਤੇ ਇਹ ਖ਼ਰਚਾ ₹50 ਤੋਂ ₹100 ਤੱਕ ਹੁੰਦਾ ਸੀ।
ਕੀ ਹੈ FASTag ਸਾਲਾਨਾ ਪਾਸ?
ਇਹ ਪਾਸ ਲੈਣ ‘ਤੇ ਤੁਸੀਂ ਰਾਸ਼ਟਰੀ ਰਾਜਮਾਰਗਾਂ (National Highways) ਅਤੇ ਨੇਸ਼ਨਲ ਐਕਸਪ੍ਰੈਸਵੇ (NE) ‘ਤੇ 200 ਵਾਰ ਯਾਤਰਾ ਕਰ ਸਕੋਗੇ।
ਇਹ ਪਾਸ ਇੱਕ ਸਾਲ ਲਈ ਵੈਧ ਰਹੇਗਾ — ਯਾਨੀ 365 ਦਿਨਾਂ ਵਿੱਚ 200 ਟ੍ਰਿਪਸ।
ਇਸਦੀ ਕੁੱਲ ਫੀਸ ₹3,000 ਫਿਕਸਡ ਹੋਵੇਗੀ, ਜਿਸ ਵਿੱਚ ਕੋਈ ਵਾਧੂ ਜਾਂ ਲੁਕਿਆ ਹੋਇਆ ਚਾਰਜ ਨਹੀਂ ਹੈ।
ਇਹ ਪਾਸ ਸਿਰਫ਼ ਇੱਕ ਵਾਹਨ ਅਤੇ ਇੱਕ FASTag ਨੰਬਰ ਨਾਲ ਹੀ ਲਿੰਕ ਕੀਤਾ ਜਾਵੇਗਾ।
ਪੁਰਾਣਾ ਬੈਲੈਂਸ ਖਤਮ ਹੋਵੇਗਾ ਕੀ? ਜਾਣੋ ਸੱਚਾਈ
ਸਭ ਤੋਂ ਆਮ ਸਵਾਲ ਇਹੀ ਹੈ ਕਿ ਜੇਕਰ FASTag ਵਿੱਚ ਪਹਿਲਾਂ ਤੋਂ ਬੈਲੈਂਸ ਪਿਆ ਹੈ, ਤਾਂ ਸਾਲਾਨਾ ਪਾਸ ਲੈਣ ਤੋਂ ਬਾਅਦ ਉਸਦਾ ਕੀ ਹੋਵੇਗਾ? ਤਾਂ ਇੱਥੇ ਜਾਣੋ ਇਸ ਦਾ ਜਵਾਬ-ਤੁਹਾਡਾ ਵਾਲਿਟ ਬੈਲੈਂਸ ਜਿਉਂ ਦਾ ਤਿਉਂ ਬਣਿਆ ਰਹੇਗਾ। ਸਾਲਾਨਾ ਪਾਸ ਲੈਣ ਨਾਲ FASTag ਵਾਲਿਟ ਵਿੱਚ ਪਹਿਲਾਂ ਤੋਂ ਮੌਜੂਦ ਬੈਲੈਂਸ ‘ਤੇ ਕੋਈ ਅਸਰ ਨਹੀਂ ਪਵੇਗਾ। ਇਹ ਬੈਲੈਂਸ ਤੁਸੀਂ ਹੋਰ ਉਪਯੋਗਾਂ ਲਈ ਵਰਤ ਸਕਦੇ ਹੋ ਜਿਵੇਂ ਕਿ ਰਾਜ ਸਰਕਾਰ ਦੇ ਟੋਲ ਪਲਾਜ਼ਾ, ਸਟੇਟ ਹਾਈਵੇ, ਪਾਰਕਿੰਗ ਜਾਂ ਨਿਗਮ ਦੁਆਰਾ ਚਲਾਏ ਜਾਂਦੇ ਟੋਲ ‘ਤੇ।
ਧਿਆਨ ਦੇਣ ਵਾਲੀ ਗੱਲ:
FASTag ਵਾਲਿਟ ਦਾ ਪੈਸਾ ਸਾਲਾਨਾ ਪਾਸ ਖਰੀਦਣ ਲਈ ਵਰਤਿਆ ਨਹੀਂ ਜਾ ਸਕਦਾ।
ਪਾਸ ਖਰੀਦਣ ਸਮੇਂ ਤੁਹਾਨੂੰ “RajmargYatra” ਮੋਬਾਈਲ ਐਪ ਜਾਂ NHAI ਵੈਬਸਾਈਟ ‘ਤੇ ਆਨਲਾਈਨ ਭੁਗਤਾਨ ਕਰਨਾ ਹੋਵੇਗਾ।
ਕਿੱਥੇ-ਕਿੱਥੇ ਮੰਨਿਆ ਜਾਵੇਗਾ ਸਾਲਾਨਾ ਪਾਸ?
ਇਹ ਪਾਸ ਸਿਰਫ਼ ਚੁਣੇ ਸਥਾਨਾਂ ‘ਤੇ ਹੀ ਮੰਨਿਆ ਜਾਵੇਗਾ:
ਜਿੱਥੇ ਚੱਲੇਗਾ ਪਾਸ
ਨੈਸ਼ਨਲ ਹਾਈਵੇ (NH)
ਨੈਸ਼ਨਲ ਐਕਸਪ੍ਰੈਸਵੇ (NE)
ਜਿੱਥੇ ਨਹੀਂ ਚੱਲੇਗਾ ਪਾਸ
ਸਟੇਟ ਹਾਈਵੇ (SH)
ਰਾਜ ਸਰਕਾਰ ਦੇ ਟੋਲ
ਮਿਊਂਸਪਲ ਕਾਰਪੋਰੇਸ਼ਨ ਟੋਲ
ਨਿੱਜੀ ਟੋਲ ਜਾਂ ਪਾਰਕਿੰਗ
ਇਨ੍ਹਾਂ ਬਾਕੀ ਸਥਾਨਾਂ ‘ਤੇ ਤੁਹਾਨੂੰ FASTag ਵਾਲਿਟ ਨਾਲ ਹੀ ਭੁਗਤਾਨ ਕਰਨਾ ਪਵੇਗਾ।
ਸਾਲਾਨਾ ਪਾਸ ਲੈਣ ਲਈ ਸਭ ਤੋਂ ਪਹਿਲਾਂ "ਰਾਜਮਾਰਗ ਯਾਤਰਾ" ਐਪ ਡਾਊਨਲੋਡ ਕਰੋ ਜਾਂ NHAI ਦੀ ਅਧਿਕਾਰਕ ਵੈਬਸਾਈਟ ‘ਤੇ ਜਾਓ। ਫਿਰ ਆਪਣੀ FASTag ਨਾਲ ਜੁੜੀ ਗੱਡੀ ਦਾ ਨੰਬਰ ਦਰਜ ਕਰੋ ਅਤੇ "Annual Pass" ਦਾ ਵਿਕਲਪ ਚੁਣੋ। ਇਸ ਤੋਂ ਬਾਅਦ ₹3,000 ਦਾ ਆਨਲਾਈਨ ਭੁਗਤਾਨ ਕਰੋ (ਡੇਬਿਟ ਕਾਰਡ, UPI, ਨੈਟਬੈਂਕਿੰਗ ਆਦਿ ਨਾਲ)। ਜਿਵੇਂ ਹੀ ਪੇਮੈਂਟ ਕਨਫ਼ਰਮ ਹੋਵੇਗਾ, ਤੁਹਾਡਾ ਪਾਸ ਉਸੇ FASTag ਨਾਲ ਜੁੜ ਕੇ ਤੁਰੰਤ ਐਕਟੀਵੇਟ ਹੋ ਜਾਵੇਗਾ।
ਇਸ ਯੋਜਨਾ ਦਾ ਸਭ ਤੋਂ ਵੱਧ ਫਾਇਦਾ ਉਹਨਾਂ ਲੋਕਾਂ ਨੂੰ ਹੋਵੇਗਾ ਜੋ ਰੋਜ਼ਾਨਾ ਜਾਂ ਬਾਰ-ਬਾਰ ਇੱਕੋ ਰਸਤੇ ਤੇ ਸਫ਼ਰ ਕਰਦੇ ਹਨ। ਇਸ ਤੋਂ ਇਲਾਵਾ ਟਰੱਕ ਜਾਂ ਕੈਬ ਚਲਾਉਣ ਵਾਲੇ ਵਪਾਰੀ ਵਾਹਨ ਮਾਲਕਾਂ, ਹਾਈਵੇ ਨਾਲ ਜੁੜੇ ਛੋਟੇ ਕਾਰੋਬਾਰੀਆਂ ਅਤੇ ਉਹ ਦਫ਼ਤਰੀ ਕਰਮਚਾਰੀ ਜੋ ਰੋਜ਼ ਲੰਬੀ ਦੂਰੀ ਤੈਅ ਕਰਦੇ ਹਨ ਅਤੇ ਟੋਲ ਭੁਗਤਾਨ ਕਰਦੇ ਹਨ, ਉਹਨਾਂ ਨੂੰ ਵੀ ਵੱਡਾ ਲਾਭ ਮਿਲੇਗਾ।