1 ਸਤੰਬਰ 2025 ਤੋਂ ਕਈ ਅਜਿਹੇ ਬਦਲਾਅ ਹੋਣ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ। ਇਨ੍ਹਾਂ ਵਿੱਚ ਚਾਂਦੀ ਦੀ ਹਾਲਮਾਰਕਿੰਗ, ਐਸਬੀਆਈ ਕਾਰਡ ਦੇ ਨਵੇਂ ਨਿਯਮ, ਐਲਪੀਜੀ ਸਿਲੰਡਰ ਦੀਆਂ ਕੀਮਤਾਂ, ਏਟੀਐਮ ਤੋਂ ਪੈਸੇ ਕੱਢਣ 'ਤੇ ਲੱਗਣ ਵਾਲੇ ਚਾਰਜ ਅਤੇ ਐਫਡੀ ਦੀਆਂ ਵਿਆਜ ਦਰਾਂ ਵਿੱਚ ਤਬਦੀਲੀ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ ਵਿਸਥਾਰ ਨਾਲ...

Continues below advertisement

ਚਾਂਦੀ ਦੀ ਹਾਲਮਾਰਕਿੰਗ ਹੋਵੇਗੀ ਲਾਜ਼ਮੀਸਰਕਾਰ ਹੁਣ ਸੋਨੇ ਵਾਂਗ ਹੀ ਚਾਂਦੀ ਦੇ ਗਹਿਣਿਆਂ 'ਤੇ ਵੀ ਹਾਲਮਾਰਕਿੰਗ ਲਾਜ਼ਮੀ ਕਰਨ ਜਾ ਰਹੀ ਹੈ। ਇਸ ਕਦਮ ਨਾਲ ਚਾਂਦੀ ਦੀ ਸ਼ੁੱਧਤਾ ਅਤੇ ਕੀਮਤ ਵਿੱਚ ਪਾਰਦਰਸ਼ਤਾ ਆਵੇਗੀ, ਪਰ ਇਸ ਨਾਲ ਇਸ ਦੀਆਂ ਕੀਮਤਾਂ ਵਿੱਚ ਥੋੜ੍ਹਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ।

Continues below advertisement

SBI ਕਾਰਡ ਧਾਰਕਾਂ ਲਈ ਨਵੇਂ ਨਿਯਮ ਲਾਗੂਸਟੇਟ ਬੈਂਕ ਆਫ਼ ਇੰਡੀਆ (SBI) ਦੇ ਕਰੈਡਿਟ ਕਾਰਡ ਗਾਹਕਾਂ ਲਈ 1 ਸਤੰਬਰ ਤੋਂ ਕੁਝ ਨਵੇਂ ਨਿਯਮ ਲਾਗੂ ਹੋਣਗੇ। ਜੇਕਰ ਆਟੋ-ਡੈਬਿਟ ਫੇਲ ਹੋ ਗਿਆ ਤਾਂ 2% ਪੈਨਲਟੀ ਲੱਗੇਗੀ। ਇਸਦੇ ਨਾਲ ਹੀ, ਅੰਤਰਰਾਸ਼ਟਰੀ ਲੈਣ-ਦੇਣ, ਫਿਊਲ ਖਰੀਦਣ ਅਤੇ ਆਨਲਾਈਨ ਖਰੀਦਦਾਰੀ 'ਤੇ ਕੁਝ ਵਾਧੂ ਚਾਰਜ ਵੀ ਲੱਗ ਸਕਦੇ ਹਨ। ਇਸ ਤੋਂ ਇਲਾਵਾ, ਰਿਵਾਰਡ ਪੌਇੰਟਸ ਦੀ ਕੀਮਤ ਵੀ ਘਟ ਸਕਦੀ ਹੈ।

ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਘਰੇਲੂ ਐਲਪੀਜੀ ਸਿਲੰਡਰ ਦੇ ਰੇਟ ਤੈਅ ਹੁੰਦੇ ਹਨ। 1 ਸਤੰਬਰ ਨੂੰ ਵੀ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਣਗੀਆਂ। ਜੇਕਰ ਰੇਟ ਵਧੇ ਤਾਂ ਰਸੋਈ ਦਾ ਬਜਟ ਬਿਗੜ ਸਕਦਾ ਹੈ, ਜਦਕਿ ਰੇਟ ਘਟੇ ਤਾਂ ਘਰਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਏਟੀਐਮ ਤੋਂ ਨਕਦ ਕੱਢਣ 'ਤੇ ਵਧਣਗੇ ਚਾਰਜਕਈ ਬੈਂਕ ਏਟੀਐਮ ਤੋਂ ਮੁਫ਼ਤ ਨਿਕਾਸੀ ਦੀ ਹੱਦ ਪੂਰੀ ਹੋਣ ਤੋਂ ਬਾਅਦ ਨਕਦ ਕੱਢਣ 'ਤੇ ਚਾਰਜ ਵਧਾਉਣ ਦੀ ਤਿਆਰੀ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਧੂ ਖਰਚ ਤੋਂ ਬਚਣ ਲਈ ਡਿਜਿਟਲ ਪੇਮੈਂਟ ਦਾ ਵੱਧ ਵਰਤੋਂ ਕਰਨਾ ਇੱਕ ਵਧੀਆ ਵਿਕਲਪ ਹੈ।

ਐਫ.ਡੀ. 'ਤੇ ਘਟ ਸਕਦੀਆਂ ਹਨ ਵਿਆਜ ਦਰਾਂਸਤੰਬਰ ਵਿੱਚ ਕਈ ਬੈਂਕ ਆਪਣੀਆਂ ਫਿਕਸਡ ਡਿਪਾਜ਼ਿਟ (FD) ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰ ਸਕਦੇ ਹਨ। ਇਸ ਵੇਲੇ 6.5% ਤੋਂ 7.5% ਤੱਕ ਵਿਆਜ ਮਿਲ ਰਿਹਾ ਹੈ, ਪਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦਰਾਂ ਵਿੱਚ ਕਮੀ ਹੋਣ ਦੀ ਸੰਭਾਵਨਾ ਹੈ। ਨਿਵੇਸ਼ਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੌਜੂਦਾ ਦਰਾਂ ਦਾ ਲਾਭ ਚੁੱਕਣ ਲਈ ਜਲਦੀ ਤੋਂ ਜਲਦੀ ਐਫ.ਡੀ. ਵਿੱਚ ਨਿਵੇਸ਼ ਕਰ ਸਕਦੇ ਹਨ।