ਨਵੀਂ ਦਿੱਲੀ: ਡਿੱਗਦਾ ਹੋਇਆ ਰੁਪਿਆ ਹੋਰ ਡਿੱਗ ਸਕਦਾ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਹਫਤੇ ਅਮਰੀਕੀ ਫੈਡਰਲ ਰਿਜ਼ਰਵ (US Federal Reserve)  ਵੱਲੋਂ ਵਧਦੇ ਵਪਾਰਕ ਘਾਟੇ (Trade Deficit) ਅਤੇ ਵਿਆਜ ਦਰਾਂ 'ਚ ਹਮਲਾਵਰ ਵਾਧੇ ਕਾਰਨ ਰੁਪਿਆ ਆਉਣ ਵਾਲੇ ਸਮੇਂ 'ਚ ਹੋਰ ਡਿੱਗ ਕੇ 82 ਪ੍ਰਤੀ ਡਾਲਰ ਤੱਕ ਪਹੁੰਚ ਸਕਦਾ ਹੈ।


ਫੈਡਰਲ ਰਿਜ਼ਰਵ ਵਿਆਜ ਦਰਾਂ 'ਚ 0.50-0.75 ਫੀਸਦੀ ਦਾ ਵਾਧਾ ਕਰ ਸਕਦੈ 



ਕਿਆਸ ਲਾਏ ਜਾ ਰਹੇ ਹਨ ਕਿ ਫੈਡਰਲ ਰਿਜ਼ਰਵ (Federal Reserve) 26-27 ਜੁਲਾਈ ਦੀ ਬੈਠਕ 'ਚ ਵਿਆਜ ਦਰਾਂ 'ਚ 0.50-0.75 ਫੀਸਦੀ ਦਾ ਵਾਧਾ ਕਰ ਸਕਦਾ ਹੈ। ਇਸ ਨਾਲ ਭਾਰਤ ਵਰਗੇ ਉਭਰਦੇ ਬਾਜ਼ਾਰਾਂ ਤੋਂ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਡਾਲਰ ਦੇ ਵਹਾਅ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਰੁਪਏ ਦੀ ਕੀਮਤ ਹੋਰ ਡਿੱਗ ਸਕਦੀ ਹੈ। ਪਿਛਲੇ ਹਫਤੇ ਰੁਪਿਆ 80.06 ਪ੍ਰਤੀ ਡਾਲਰ (Dollar) ਦੇ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਸੀ।


ਰੁਪਿਆ ਪ੍ਰਤੀ ਡਾਲਰ 79 ਦੇ ਆਸ-ਪਾਸ ਰਹੇਗਾ



ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਆਪਣੇ ਸਭ ਤੋਂ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ, ਰੁਪਿਆ ਅਗਲੇ ਸਾਲ ਮਾਰਚ ਤੱਕ 78 ਪ੍ਰਤੀ ਡਾਲਰ ਦੇ ਆਸ-ਪਾਸ ਰਹਿ ਸਕਦਾ ਹੈ। ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਪ੍ਰਮੁੱਖ ਅਰਥ ਸ਼ਾਸਤਰੀ ਸੁਨੀਲ ਕੁਮਾਰ ਸਿਨਹਾ ਨੇ ਕਿਹਾ, ''ਸਾਡੇ ਮੁਲਾਂਕਣ ਮੁਤਾਬਕ ਰੁਪਿਆ ਪ੍ਰਤੀ ਡਾਲਰ 79 ਦੇ ਆਸ-ਪਾਸ ਰਹੇਗਾ। ਇਹ ਰੁਪਏ ਦਾ ਔਸਤ ਮੁੱਲ ਹੋਵੇਗਾ। ਗਿਰਾਵਟ ਦੇ ਮੌਜੂਦਾ ਦੌਰ 'ਚ ਰੁਪਿਆ ਹੋਰ ਟੁੱਟ ਸਕਦਾ ਹੈ ਅਤੇ 81 ਪ੍ਰਤੀ ਡਾਲਰ ਤੋਂ ਹੇਠਾਂ ਜਾ ਸਕਦਾ ਹੈ।


 


ਇਹ ਵੀ ਪੜ੍ਹੋ 


Indian Railway Concession: ਯਾਤਰੀਆਂ ਨੂੰ ਰੇਲ ਕਿਰਾਏ 'ਚ ਮਿਲ ਸਕਦੀ ਹੈ ਛੋਟ, ਰੇਲ ਮੰਤਰਾਲਾ ਕਰ ਰਿਹੈ ਵਿਚਾਰ


Punjab Breaking News LIVE: ਸਿੱਖ ਜਥੇਬੰਦੀਆਂ ਦੇ ਅਲਟੀਮੇਟਮ ਦਾ ਸਮਾਂ ਖਤਮ, 600 ਯੂਨਿਟਾਂ ਤੋਂ ਵੱਧ ਬਿਜਲੀ ਬਿੱਲ ਆਉਣ 'ਤੇ ਵੀ ਮਿਲੇਗੀ ਰਾਹਤ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੁਰਦੁਆਰਿਆਂ ਦੇ ਬਾਹਰ ਲੱਗਣਗੇ ਵੱਡੇ ਹੋਰਡਿੰਗ ਪੜ੍ਹੋ ਵੱਡੀਆਂ ਖਬਰਾਂ


ਬੇਅਦਬੀ ਕਾਂਡ: ਅੱਜ ਤੈਅ ਹੋਵੇਗੀ ਇਨਸਾਫ ਮੋਰਚੇ ਦੀ ਅਗਲੀ ਰਣਨੀਤੀ, 'ਆਪ' ਸਰਕਾਰ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟਮ ਖਤਮ