ਨਵੀਂ ਦਿੱਲੀ: ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਪੈਟਰੋਲ-ਡੀਜ਼ਲ ਕੱਚੇ ਤੇਲ ਤੋਂ ਤਿਆਰ ਕੀਤਾ ਜਾਂਦਾ ਹੈ ਪਰ ਹੁਣ ਇੱਕ ਨਵੀਂ ਖੋਜ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਕੂੜੇ ਤੋਂ ਵੀ ਬਣਾਇਆ ਜਾ ਰਿਹਾ ਹੈ। ਇਸ ਤਜ਼ਰਬੇ ਨਾਲ ਇਕ-ਦੋ ਲੀਟਰ ਨਹੀਂ, ਰੋਜ਼ਾਨਾ 600 ਤੋਂ 700 ਲੀਟਰ ਪੈਟਰੋਲ ਤੇ ਡੀਜ਼ਲ ਤਿਆਰ ਹੋ ਰਿਹਾ ਹੈ।
ਦਰਅਸਲ, ਇਹ ਕਮਾਲ ਅਫਰੀਕੀ ਦੇਸ਼ ਜ਼ੈਂਬੀਆ ਨੇ ਕੀਤਾ ਹੈ। ਇੱਥੇ ਪੁਰਾਣੇ ਟਾਇਰਾਂ ਤੇ ਪਲਾਸਟਿਕ ਦੇ ਡੱਬਿਆਂ ਤੋਂ ਪੈਟਰੋਲ ਤੇ ਡੀਜ਼ਲ ਬਣਾਇਆ ਜਾ ਰਿਹਾ ਹੈ। ਜ਼ੈਂਬੀਆ ਦੀ ਸੈਂਟਰਲ ਅਫਰੀਕਨ ਰੀਨਿਊਏਬਲ ਐਨਰਜੀ ਕਾਰਪੋਰੇਸ਼ਨ ਹਰ ਰੋਜ਼ 1.5 ਟਨ ਕੂੜੇ ਤੋਂ 600-700 ਲੀਟਰ ਡੀਜ਼ਲ ਅਤੇ ਪੈਟਰੋਲ ਪੈਦਾ ਕਰ ਰਹੀ ਹੈ।
ਕੰਪਨੀ ਦਾ ਉਦੇਸ਼ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀ ਦਰਾਮਦ ਨੂੰ ਘੱਟ ਕਰਨਾ ਹੈ। ਜ਼ੈਂਬੀਆ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ, ਕੂੜੇ ਤੋਂ ਪੈਟਰੋਲ ਅਤੇ ਡੀਜ਼ਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਪਹਿਲਕਦਮੀ ਨਾਲ ਪੈਟਰੋਲ ਤੇ ਡੀਜ਼ਲ ਦੀ ਦਰਾਮਦ ਘਟੇਗੀ ਅਤੇ ਦੇਸ਼ ਵਿੱਚ ਪਲਾਸਟਿਕ ਤੇ ਰਬੜ ਦੀ ਰਹਿੰਦ-ਖੂੰਹਦ ਵਿੱਚ ਕਮੀ ਆਵੇਗੀ।
ਪੈਟਰੋਲ ਅਤੇ ਡੀਜ਼ਲ ਕਿਵੇਂ ਬਣਦੇ?
ਰਬੜ ਦੇ ਟਾਇਰ ਅਤੇ ਪਲਾਸਟਿਕ ਦੇ ਡੱਬੇ ਕੱਟ ਕੇ ਵੱਡੀਆਂ ਭੱਠੀਆਂ ਵਿੱਚ ਪਾ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ ਉੱਚ ਤਾਪਮਾਨ 'ਤੇ ਰਿਐਕਟਰ ਵਿੱਚ ਸਾੜਿਆ ਜਾਂਦਾ ਹੈ ਅਤੇ ਕੁਝ ਉਤਪ੍ਰੇਰਕ ਜੋੜ ਕੇ ਪੈਟਰੋਲੀਅਮ ਬਾਲਣ ਤਿਆਰ ਕੀਤਾ ਜਾਂਦਾ ਹੈ। ਜ਼ੈਂਬੀਆ ਸਥਿਤ ਕੰਪਨੀ ਸੈਂਟਰਲ ਅਫਰੀਕਨ ਰੀਨਿਊਏਬਲ ਐਨਰਜੀ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਮੁਲੇਂਗਾ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰਦੇ ਹਾਂ, ਤਾਂ ਅਸੀਂ ਦੇਸ਼ ਵਿੱਚ 30 ਫੀਸਦੀ ਤੱਕ ਤੇਲ ਦੀ ਜ਼ਰੂਰਤ ਨੂੰ ਪੂਰਾ ਕਰ ਸਕਾਂਗੇ।
ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਕ 25 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ 'ਚ ਹਰ ਸਾਲ 1.4 ਬਿਲੀਅਨ ਡਾਲਰ ਤੇਲ ਦੀ ਦਰਾਮਦ 'ਤੇ ਖਰਚ ਕੀਤੇ ਜਾ ਰਹੇ ਹਨ। ਜ਼ੈਂਬੀਆ ਵਿੱਚ ਰੋਜ਼ਾਨਾ 14 ਕਰੋੜ ਲੀਟਰ ਤੇਲ ਦੀ ਖਪਤ ਹੋ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਵਧ ਰਿਹਾ ਕੂੜਾ ਵਾਤਾਵਰਨ ਲਈ ਕਈ ਤਰੀਕਿਆਂ ਨਾਲ ਖਤਰਾ ਵਧਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਦੁਨੀਆ 'ਚ ਲਗਭਗ 8.3 ਅਰਬ ਟਨ ਪਲਾਸਟਿਕ ਮੌਜੂਦ ਹੈ। ਜੇਕਰ ਇਨ੍ਹਾਂ ਨੂੰ ਪੈਟਰੋਲ ਅਤੇ ਡੀਜ਼ਲ ਬਣਾਉਣ ਲਈ ਇਸ ਤਰ੍ਹਾਂ ਵਰਤਿਆ ਜਾਵੇ ਤਾਂ ਦੁਨੀਆ ਭਰ ਦਾ ਕੂੜਾ-ਕਰਕਟ ਦੂਰ ਹੋ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ