ਨਵੀਂ ਦਿੱਲੀ: ਗਲੋਬਲ ਵੈਲਥ ਰੈਂਕਿੰਗ ਵਿੱਚ ਅਡਾਨੀ ਗਰੁੱਪ ਦੇ ਬਾਨੀ ਤੇ ਚੇਅਰਮੈਨ ਗੌਤਮ ਅਡਾਨੀ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੈਕ ਮਾ ਵਰਗੇ ਚੀਨੀ ਅਰਬਪਤੀਆਂ ਨੂੰ ਪਛਾੜ ਦਿੱਤਾ ਹੈ। ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ ਮੁਕੇਸ਼ ਅੰਬਾਨੀ ਦੀ ਦੌਲਤ ਵਿੱਚ 84 ਅਰਬ ਡਾਲਰ ਤੇ ਅਡਾਨੀ ਦੀ ਦੌਲਤ ਵਿੱਚ 78 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜਿਸ ਕਾਰਨ ਦੋਵੇਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਹਾਸਲ ਜਾਣਕਾਰੀ ਅਨੁਸਾਰ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 6.13 ਲੱਖ ਕਰੋੜ ਰੁਪਏ ਹੈ, ਜਦੋਂ ਕਿ ਗੌਤਮ ਅਡਾਨੀ ਦੀ ਸੰਪਤੀ ਦੀ ਕੁਲ ਕੀਮਤ 5.69 ਲੱਖ ਕਰੋੜ ਰੁਪਏ ਹੋ ਗਈ ਹੈ। ਇਸਦੇ ਨਾਲ, ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ 12ਵੇਂ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ।
ਉੱਧਰ ਅਡਾਨੀ 14 ਵੇਂ ਸਥਾਨ 'ਤੇ ਹਨ। ਇਹ ਮੰਨਿਆ ਜਾਂਦਾ ਹੈ ਕਿ ਅਡਾਨੀ ਪਹਿਲਾਂ ਅੰਬਾਨੀ ਨੂੰ ਪਿੱਛੇ ਛੱਡ ਰਹੇ ਸਨ, ਪਰ ਪਿਛਲੇ 15 ਦਿਨਾਂ ਵਿੱਚ ਅਡਾਨੀ ਦੀਆਂ 6 ਕੰਪਨੀਆਂ ਦੇ ਸ਼ੇਅਰਾਂ ਵਿਚ ਵਾਧਾ ਹੋਇਆ ਹੈ। ਹਾਲਾਂਕਿ ਰਿਲਾਇੰਸ ਕੰਪਨੀ ਦੇ ਸ਼ੇਅਰਾਂ 'ਚ ਵੀ ਦੋ ਦਿਨਾਂ' ਚ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਕਾਰਨ ਕਰਕੇ, ਇਹ ਦੋਵੇਂ ਚੀਨੀ ਕਾਰੋਬਾਰੀਆਂ ਨੂੰ ਪਛਾੜਦੇ ਹੋਏ ਕਾਰੋਬਾਰੀ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ।
ਚੀਨ ਦਾ ਸਭ ਤੋਂ ਅਮੀਰ ਕਾਰੋਬਾਰੀ 15 ਵੇਂ ਸਥਾਨ 'ਤੇ
ਜਾਣਕਾਰੀ ਅਨੁਸਾਰ ਚੀਨ ਦੇ ਸਭ ਤੋਂ ਅਮੀਰ ਕਾਰੋਬਾਰੀ ਝੋਂਗ ਸ਼ਾਂਸਾਂ, ਜੋ ਕਿ ‘ਬੋਤਲ ਵਾਟਰ ਕਿੰਗ’ ਵਜੋਂ ਜਾਣੇ ਜਾਂਦੇ ਹਨ, 15 ਵੇਂ ਸਥਾਨ 'ਤੇ ਹਨ। ਜਦੋਂ ਕਿ ਸਾਲ 2020 ਵਿਚ, ਉਹ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਸੀ।
ਅਮਰੀਕੀ ਅਰਬਪਤੀ ਸਭ ਤੋਂ ਅੱਗੇ
ਜਾਣਕਾਰੀ ਅਨੁਸਾਰ ਅਮਰੀਕਾ ਦੇ ਕਾਰੋਬਾਰੀ ਸੂਚੀ ਵਿਚ ਅੰਬਾਨੀ ਅਤੇ ਅਡਾਨੀ ਤੋਂ ਅੱਗੇ ਚੱਲ ਰਹੇ ਹਨ। ਜਦੋਂਕਿ ਚੀਨ ਦੇ ਸਾਰੇ ਕਾਰੋਬਾਰੀ ਭਾਰਤ ਦੇ ਮੁਕਾਬਲੇ ਪਿੱਛੇ ਹਨ। ਜਿਸ ਵਿਚ ਮਾ ਹੁਤੇਨ 21 ਵੇਂ ਸਥਾਨ 'ਤੇ ਹੈ ਤੇ ਅਲੀਬਾਬਾ ਦਾ ਜੈਕ ਮਾ 27 ਵੇਂ ਸਥਾਨ' ਤੇ ਹੈ।