ਨਵੀਂ ਦਿੱਲੀ: ਅਮਰੀਕੀ ਫ਼ੈਡਰਲ ਰਿਜ਼ਰਵ ਪਾਲਿਸੀ ਤੇ ਨਿਵੇਸ਼ਕਾਂ ਵੱਲੋਂ ਮੁੜ ਜੋਖਮ ਵਾਲੇ ਨਿਵੇਸ਼ ਵੱਲ ਪਰਤਣ ’ਤੇ ਸੋਨੇ ਦੀਆਂ ਕੀਮਤਾਂ ਘਟਣ ਲੱਗੀਆਂ ਹਨ। ਗਲੋਬਲ ਬਾਜ਼ਾਰ ਵਿੱਚ ਸੋਨਾ ਹੋਰ ਸਸਤਾ ਹੋ ਕੇ 1732.32 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਿਆ। ਅਮਰੀਕੀ ਸੋਨੇ ਵਿੱਚ 0.05 ਫ਼ੀਸਦੀ ਦੀ ਗਿਰਾਵਟ ਆਈ ਤੇ ਇਹ 1728.80 ਡਾਲਰ ਪ੍ਰਤੀ ਔਂਸ ਉੱਤੇ ਆ ਗਿਆ


ਇਸ ਦਾ ਅਸਰ ਘਰੇਲੂ ਬਾਜ਼ਾਰ ’ਚ MCX ਦੀਆਂ ਕੀਮਤਾਂ ਉੱਤੇ ਪਿਆ। ਮੰਗਲਵਾਰ ਨੂੰ MCX ’ਚ ਸੋਨਾ 0.2 ਫ਼ੀਸਦੀ ਗਿਰਾਵਟ ਨਾਲ 4,930 ਰੁਪਏ ਪ੍ਰਤੀ 10 ਗ੍ਰਾਮ (ਤੋਲਾ) ਉੱਤੇ ਪੁੱਜ ਗਿਆ। ਚਾਂਦੀ ਵਿੱਚ 0.2 ਫ਼ੀਸਦੀ ਗਿਰਾਵਟ ਦਰਜ ਹੋਈ ਤੇ ਇਹ 67,510 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪੁੱਜ ਗਈ।


ਕੱਲ੍ਹ ਸੋਮਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਦਾ ਭਾਅ 61 ਰੁਪਏ ਤੇਜ਼ ਰਿਹਾ। ਇਸ ਦੇ ਨਾਲ ਹੀ ਸੋਨੇ ਦੀ ਕੀਮਤ 44,634 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 44,303 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋਇਆ ਸੀ।


ਚਾਂਦੀ ਵਿੱਚ ਹਲਕੀ ਤੇਜ਼ੀ ਵੇਖਣ ਨੂੰ ਮਿਲੀ ਸੀ। ਕੱਲ੍ਹ ਚਾਂਦੀ ਵਿੱਚ 162 ਰੁਪਏ ਦਾ ਉਛਾਲ ਵੇਖਿਆ ਗਿਆ। ਇਸ ਦੇ ਨਾਲ ਹੀ ਚਾਂਦੀ 66,338ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪੁੱਜ ਗਈ।


ਪਿਛਲੇ ਸਾਲ ਅਗਸਤ ਮਹੀਨੇ ਦੌਰਾਨ ਸੋਨਾ 56 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਉੱਤੇ ਪੁੱਜ ਗਿਆ ਸੀ। ਇਹ ਸੋਨੇ ਦਾ ਟੌਪ ਲੈਵਲ ਸੀ। ਇਸ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਗੋਲਡ ETF SPDR ਗੋਲਡ ਟ੍ਰੱਸਟ ਦੀ ਹੋਲਡਿੰਗ 0.2 ਫ਼ੀ ਸਦੀ ਡਿੱਗ ਕੇ 1050.32 ਟਨ ਰਹਿ ਗਈ। ਚਾਂਦੀ ਦੀ ਕੀਮਤ 0.2 ਫ਼ੀ ਸਦੀ ਉੱਤੇ 26.22 ਡਾਲਰ ਪ੍ਰਤੀ ਔਂਸ ਹੋ ਗਈ।


ਇਹ ਵੀ ਪੜ੍ਹੋ: ਕੰਗਣ ਰਣੌਤ ਖਿਲਾਫ ਕੇਸ ਦੀ ਅੰਮ੍ਰਿਤਸਰ ਦੀ ਅਦਾਲਤ 'ਚ ਸੁਣਵਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904