ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੀ ਅਦਾਲਤ (Amritsar Court) ਵਿੱਚ ਬੀਜੇਪੀ ਦੀ ਸ਼ਹਿ ਉਪਰ ਕਿਸਾਨੀ ਅੰਦੋਲਨ (Farmers Protest) ਵਿੱਚ ਬੈਠੀਆਂ ਬੀਬੀਆਂ ਬਾਰੇ ਟਵੀਟ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਖਿਲਾਫ ਦਾਇਰ ਮੁਕੱਦਮੇ ਦੀ ਸੁਣਵਾਈ ਹੋਈ। ਇਸ 'ਤੇ ਅਦਾਲਤ ਵੱਲੋਂ 19 ਮਈ ਦੀ ਅਗਲੀ ਤਾਰੀਕ ਮਿਥੀ ਗਈ ਹੈ।


ਸ਼ਿਕਾਇਤਕਰਤਾ ਜੀਵਨਜੋਤ ਕੌਰ ਨੇ ਦੱਸਿਆ ਕਿ ਕੰਗਨਾ ਰਣੌਤ ਵੱਲੋਂ ਇਹ ਕਹਿ ਕੇ ਟਵੀਟ ਕੀਤਾ ਗਿਆ ਕਿ ਕਿਸਾਨੀ ਅੰਦੋਲਨ ਵਿੱਚ ਬੈਠੀਆਂ ਦਾਦੀਆਂ ਤਾਂ 100-100 ਰੁਪਏ ਲੈ ਕੇ ਸੰਘਰਸ਼ ਵਿੱਚ ਬੈਠੀਆਂ ਹਨ। ਇਸ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦਾ ਕੰਮ ਕੀਤਾ ਹੈ ਤੇ ਇਹ ਸਭ ਕੁਝ ਬੀਜੇਪੀ ਦੀ ਸ਼ਹਿ 'ਤੇ ਹੋ ਰਿਹਾ ਹੈ।


ਇਸ ਸਬੰਧੀ ਸਾਡੇ ਵਕੀਲ ਐਡਵੋਕੇਟ ਪਰਮਜੀਤ ਸਿੰਘ ਸੇਠੀ ਵੱਲੋਂ 4 ਜਨਵਰੀ, 2021 ਨੂੰ ਕੇਸ ਅੰਮ੍ਰਿਤਸਰ ਦੀ ਅਦਾਲਤ ਵਿੱਚ ਫਾਇਲ ਕੀਤਾ ਗਿਆ ਸੀ ਜਿਸ ਦੀ ਅੱਜ ਸੁਣਵਾਈ ਮੌਕੇ 19 ਮਈ ਦੀ ਤਾਰੀਕ ਮਿਲੀ ਹੈ। ਉਨ੍ਹਾਂ ਆਖਿਆ ਕਿ ਕੰਗਨਾ ਰਣੌਤ ਵਰਗੇ ਲੋਕ ਝੂਠੀ ਮਸ਼ਹੂਰੀ ਲਈ ਤੇ ਬੀਜੇਪੀ ਦੀ ਸ਼ਹਿ ਤੇ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਜੋ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦਾ ਕੰਮ ਕਰ ਰਹੀ ਹੈ।


ਇਹ ਵੀ ਪੜ੍ਹੋ: Redmi Note 10 ਨੂੰ ਪਹਿਲੀ ਵਾਰ ਸੇਲ ’ਚ ਖ਼ਰੀਦਣ ਦਾ ਮਿਲਿਆ ਮੌਕਾ, ਆਫ਼ਰਜ਼ ਦਾ ਇੰਝ ਲਓ ਲਾਹਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904