Redmi Note 19: ਚੀਨੀ ਸਮਾਰਟਫ਼ੋਨ ਕੰਪਨੀ ਸ਼ਿਓਮੀ ਨੇ ਪਿੱਛੇ ਜਿਹੇ ਭਾਰਤ ’ਚ ਆਪਣੀ ਨਵੀਂ ਸੀਰੀਜ਼ ਲਾਂਚ ਕੀਤੀ ਸੀ। ਅੱਜ ਇਸ ਸੀਰੀਜ਼ ਦੇ Redmi Note 10 ਸਮਾਰਟਫ਼ੋਨ ਦੀ ਪਹਿਲੀ ਫ਼ਲੈਸ਼ ਸੇਲ ਹੈ। ਇਹ ਸੇਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਜੇ ਤੁਸੀਂ ਇਹ ਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ Amazon.com ਤੇ Mi.com ਤੋਂ ਇਹ ਖ਼ਰੀਦ ਸਕਦੇ ਹੋ।


4GB ਰੈਮ ਤੇ 64GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 11,999 ਰੁਪਏ ਤੈਅ ਕੀਤੀ ਗਈ ਹੈ। ਇਸ ਦੇ 6GB ਰੈਮ ਅਤੇ 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 13,999 ਰੁਪਏ ਰੱਖੀ ਗਈ ਹੈ। ਜੇ ਤੁਸੀਂ ਇਹ ਫ਼ੋਨ ICICI ਬੈਂਕ ਕ੍ਰੈਡਿਟ ਕਾਰਡ ਰਾਹੀਂ ਖ਼ਰੀਦੋਗੇ, ਤਾਂ ਤੁਹਾਨੂੰ 500 ਰੁਪਏ ਦਾ ਤੁਰੰਤ ਡਿਸਕਾਊਂਟ ਮਿਲੇਗਾ।


ਇਸ ਫ਼ੋਨ ਵਿੱਚ 6.43 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਹ MIUI 12 ਬੇਸਡ Android 11 ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਵਿੱਚ ਕੁਐਲਕੇਮ ਸਨੈਪਡ੍ਰੈਗਨ 678 ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਵਿੱਚ 6GB ਰੈ ਅਤੇ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 512GB ਤੱਕ ਵਧਾਇਆ ਜਾ ਕਸਦਾ ਹੈ।




ਇਸ ਫ਼ੋਨ ਵਿੱਚ ਕੁਐਡ ਕੈਮਰਾ ਸੈਟਅਪ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾ ਪਿਕਸਲ, ਸੈਕੰਡਰੀ 8 ਮੈਗਾ ਪਿਕਸਲ ਅਲਟ੍ਰਾ ਵਾਈਡ ਐਂਗਲ ਲੈਨਜ਼, 2 ਮੈਗਾ ਪਿਕਸਲ ਮਾਈਕ੍ਰੋ ਲੈਨਜ਼ ਅਤੇ 2 ਮੈਗਾ ਪਿਕਸਲ ਦਾ ਡੈਪਥ ਸੈਂਸਰ ਹੈ। ਇਸ ਵਿੱਚ 5020mAh ਦੀ ਬੈਟਰੀ ਹੈ।


ਇਸ ਫ਼ੋਨ ਦੀ ਟੱਕਰ ਭਾਰਤ ਵਿੱਚ Samsung Galaxy M12 ਨਾਲ ਹੈ। ਇਸ ਫ਼ੋਨ ਵਿੱਚ 6.5 ਇੰਚ ਦੀ HD+ ਡਿਸਪਲੇਅ ਹੈ। ਇਸ ਦਾ ਰੈਜ਼ੋਲਿਯੂਸ਼ਨ 720x1600 ਪਿਕਸਲ ਹੈ। ਇਸ ਦੇ 4GB ਤੇ 64GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 10,999 ਰੁਪਏ ਹੈ ਤੇ 6GB ਰੈਮ ਤੇ 128GB ਇੰਟਰਨਲ ਰੈਮ ਫ਼ੋਨ ਦੀ ਕੀਮਤ 13,499 ਰੁਪਏ ਹੈ।


ਇਹ ਵੀ ਪੜ੍ਹੋ: OCI ਕਾਰਡ ਧਾਰਕਾਂ ਲਈ ਨਵੇਂ ਦਿਸ਼ਾ-ਨਿਰਦੇਸ਼, ਵਿਦੇਸ਼ਾਂ ਤੋਂ ਆਉਣ-ਜਾਣ ਤੋਂ ਲੈ ਕੇ ਰੁਕਣ ਤੱਕ ਕਿਵੇਂ ਲਾਗੂ ਹੋਣਗੀਆਂ ਪਾਬੰਦੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904