ਨਵੀਂ ਦਿੱਲੀ: ਭਾਰਤ ਦੇ ਗ੍ਰਹਿ ਮੰਤਰਾਲੇ ਨੇ ਬੀਤੇ ਹਫ਼ਤੇ OCI ਕਾਰਡ ਧਾਰਕਾਂ ਲਈ ਨਵੇਂ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਸਨ। ਇਸ ਨਾਲ ਭਾਰਤ ਵਿੱਚ ‘ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ’ (OCI ) ਕਾਰਡ ਰੱਖਣ ਵਾਲਿਆਂ ਉੱਤੇ ਅਸਰ ਪਵੇਗਾ। OCI ਨਾਗਰਿਕ ਭਾਰਤੀ ਮੂਲ ਦੇ ਹੁੰਦੇ ਹਨ। ਜਦੋਂ ਉਹ ਵਿਦੇਸ਼ੀ ਨਾਗਰਕਿਤਾ ਹਾਸਲ ਕਰ ਲੈਂਦੇ ਹਨ, ਤਾਂ ਉਹ ਭਾਰਤ ਦੇ ਨਾਗਰਿਕ ਨਹੀਂ ਹੁੰਦੇ। ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ ਪਰ ਨਾਗਰਿਕਤਾ ਕਾਨੂੰਨ 1955 ਦੀ ਧਾਰਾ 7ਬੀ (ਆਈ) ਅਧੀਨ ਲਾਭ ਮੁਹੱਈਆ ਕਰਵਾਉਂਦਾ ਹੈ।


OCI ਕਾਰਡ ਧਾਰਕਾਂ ਨੂੰ ਦੇਸ਼ ਵਿੱਚ ਵਿਭਿੰਨ ਗਤੀਵਿਧੀਆਂ ਹੁਣ ਵਿਸ਼ੇਸ਼ ਪਰਮਿਟ ਦੀ ਜ਼ਰੂਰਤ ਹੋਵੇਗੀ ਜਿਸ ਵਿੱਚ ਮਿਸ਼ਨਰੀ, ਪੱਤਰਕਾਰੀ ਕਰਨ ਜਿਹੀਆਂ ਗਤੀਵਿਧੀਆਂ ਸ਼ਾਮਲ ਹਨ। ਕੇਂਦਰ ਸਰਕਾਰ ਵੱਲੋਂ ਅਧਿਸੂਚਿਤ ਸੁਰੱਖਿਅਤ ਜਾਂ ਪਾਬੰਦੀਸ਼ੁਦਾ ਖੇਤਰਾਂ ’ਚ ਕੋਈ OCI ਨਾਗਰਿਕ ਬਿਨਾ ਖ਼ਾਸ ਇਜਾਜ਼ਤ ਦੇ ਆ-ਜਾ ਨਹੀਂ ਸਕੇਗਾ।


ਇਹ ਪਾਬੰਦੀਸ਼ੁਦਾ ਇਲਾਕੇ ਹਨ: ਸਮੁੱਚਾ ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਦੇ ਹਿੱਸੇ ਜੰਮੂ ਤੇ ਕਸ਼ਮੀਰ ਦੇ ਹਿੱਸੇ, ਸਮੁੱਚਾ ਮਨੀਪੁਰ, ਸਮੁੱਚਾ ਨਾਗਾਲੈਂਡ, ਰਾਜਸਥਾਨ ਦੇ ਹਿੱਸੇ, ਪੂਰਾ ਸਿੱਕਿਮ ਤੇ ਉੱਤਰਾਖੰਡ ਦੇ ਹਿੱਸੇ। ਮਿਸ਼ਨਰੀ ਤੇ ਪੱਤਰਕਾਰੀ ਜਿਹੀਆਂ ਗਤੀਵਿਧੀਆਂ ਵਾਲੇ OCI ਕਾਰਡ ਧਾਰਕਾਂ ਨੂੰ ‘ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ’ (FRRO) ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਹੋਵੇਗੀ। ਨਾਲ ਹੀ ਜਿਹੜੇ ਅਜਿਹੇ ਵਿਅਕਤੀ ਕਿਸੇ ਪਾਬੰਦੀਸ਼ੁਦਾ ਖੇਤਰ ਵਿੱਚ ਜਾਣਾ ਚਾਹੁੰਦੇ ਹਨ, ਵਿਦੇਸ਼ੀ ਕੂਟਨੀਤਕ ਮਿਸ਼ਨ ਦੇ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੱ ਅਗਾਊਂ ਮਨਜ਼ੂਰੀ ਲੈਣ ਲਈ ਅਰਜ਼ੀ ਦੇਣੀ ਹੋਵੇਗੀ।


ਨਵੇਂ ਨਿਯਮਾਂ ਅਨੁਸਾਰ OCI ਕਾਰਡ ਧਾਰਕ ਕਿਸੇ ਵੀ ਮੰਤਵ ਲਈ ਭਾਰਤ ਆਉਣ ਵਾਸਤੇ ਮਲਟੀਪਲ ਐਂਟ੍ਰੀ ਲਾਈਫ਼ ਟਾਈਮ ਵਜ਼ਾ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਨੂੰ ਘਰੇਲੂ ਹਵਾਈ ਯਾਤਰਾ ਕਰਨ, ਰਾਸ਼ਟਰੀ ਵਣਾਂ, ਪਾਰਕਾਂ, ਵਣ ਜੀਵਨ ਰੱਖਾਂ, ਰਾਸ਼ਟਰੀ ਸਮਾਰਕਾਂ, ਇਤਿਹਾਸਕ ਸਥਾਨਾਂ ਤੇ ਭਾਰਤ ’ਚ ਅਜਾਇਬਘਰਾਂ ਲਈ ਦਾਖ਼ਲਾ ਫ਼ੀਸ ਦੇ ਮਾਮਲੇ ਵਿੱਚ ਓਸੀਆਈ ਕਾਰਡ ਧਾਰਕਾਂ ਨੂੰ ਭਾਰਤੀ ਨਾਗਰਿਕਾਂ ਨਾਲ ਸਮਾਨਤਾ ਦਿੱਤੀ ਜਾਵੇਗੀ।


ਇਸ ਤੋਂ ਇਲਾਵਾ OCI ਕਾਰਡ ਧਾਰਕਾਂ ਨੂੰ ਭਾਰਤੀ ਬੱਚੇ ਗੋਦ ਲੈਣ, ਆਲ ਇੰਡੀਆ ਐਂਟ੍ਰੈੱਸ ਟੈਸਟ, ਜਿਵੇਂ ਨੀਟ, ਜੇਈਈ ਮੇਨਜ਼, ਜੇਈਈ ਐਡਵਾਂਸਡ ਜਾਂ ਅਜਿਹੀਆਂ ਪ੍ਰੀਖਿਆਵਾਂ ਦੇਣ ਦੀ ਐੱਨਆਰਆਈਜ਼ ਵਾਂਗ ਹੀ ਇਜਾਜ਼ਤ ਹੋਵੇਗੀ। OCI ਕਾਰਡ ਧਾਰਕਾਂ, ਖ਼ਾਸ ਕਰਕੇ ਪੁਰਤਗਾਲੀ ਪਾਸਪੋਰਟ ਵਾਲੇ ਧਾਰਮਿਕ ਆਯੋਜਨਾਂ ਵਿੱਚ ਭਾਗ ਨਹੀਂ ਲੈ ਸਕਣਗੇ। ਉਹ ਗੋਆ ਦੇ ਮੰਦਰਾਂ, ਗਿਰਜਾਘਰਾਂ, ਮਸਜਿਦਾਂ ਤੇ ਗੁਰਦੁਆਰਾ ਸਾਹਿਬਾਨ ਨੂੰ ਕੋਈ ਦਾਨ ਨਹੀਂ ਦੇ ਸਕਣਗੇ।


ਇਹ ਵੀ ਪੜ੍ਹੋ: Delhi University Recruitment 2021: 1145 ਅਸਾਮੀਆਂ ਲਈ ਸਰਕਾਰੀ ਨੌਕਰੀ ਦਾ ਮੌਕਾ, ਜਾਣੋ ਅਰਜ਼ੀ ਦੇਣ ਦੀ ਆਖ਼ਰੀ ਤਰੀਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904