ਬੰਗਲੁਰੂ: ਜ਼ੋਮੈਟੋ (Zomato) ਦੇ ਡਿਲਿਵਰੀ ਲੜਕੇ ਤੇ ਬੰਗਲੁਰੂ ਦੀ ਮਹਿਲਾ ਗਾਹਕ ਵਿਚਾਲੇ ਹੋਏ ਹਮਲੇ ਦੇ ਮਾਮਲੇ ਨੇ ਨਵਾਂ ਮੋੜ ਲੈ ਆਇਆ ਹੈ ਤੇ ਹੁਣ ਲੜਕੀ ਹਿਤੇਸ਼ਾ ਚੰਦਰਨੀ (Hitesha Chandranee) ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡਿਲੀਵਰੀ ਬੁਆਏ ਕਾਮਰਾਜ (Kamaraj) ਖਿਲਾਫ ਹਿਤੇਸ਼ਾ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਹਿਤੇਸ਼ਾ ਚੰਦਰਾਨੀ ਦੇ ਖ਼ਿਲਾਫ਼ ਜ਼ੋਮੈਟੋ ਡਿਲਿਵਰੀ ਬੁਆਏ ਕਾਮਰਾਜ ਦੀ ਸ਼ਿਕਾਇਤ ‘ਤੇ ਬੰਗਲੁਰੂ ਦੇ ਇਲੈਕਟ੍ਰਾਨਿਕ ਸਿਟੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਹਿਤੇਸ਼ਾ ਵਿਰੁੱਧ ਆਈਪੀਸੀ ਦੀ ਧਾਰਾ 355 (ਹਮਲਾ), 504 (ਅਪਮਾਨ) ਤੇ 506 (ਅਪਰਾਧਕ ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ ?
ਦੱਸ ਦਈਏ ਕਿ ਬੰਗਲੌਰ ਦੀ ਰਹਿਣ ਵਾਲੀ ਹਿਤੇਸ਼ਾ ਨੇ 9 ਮਾਰਚ ਨੂੰ ਆਰਡਰ ਪਲੇਸ ਕੀਤਾ ਸੀ, ਪਰ ਆਰਡਰ ਸਮੇਂ ਸਿਰ ਨਹੀਂ ਮਿਲਿਆ। ਇਸ ਲਈ ਉਸਨੇ ਕਸਟਮਰ ਸਪੋਰਟ ਨੂੰ ਫੋਨ ਕੀਤਾ ਤੇ ਉਸ ਨੂੰ ਪੈਸੇ ਵਾਪਸ ਕਰਨ ਜਾਂ ਆਰਡਰ ਕੈਂਸਲ ਕਰਨ ਲਈ ਕਿਹਾ ਜਿਸ ਮਗਰੋਂ ਹਿਤੇਸ਼ਾ ਚੰਦਰਾਨੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਜਦੋਂ ਉਸ ਨੇ ਡਿਲਿਵਰੀ ਬੁਆਏ ਨੂੰ ਇੰਤਜ਼ਾਰ ਕਰਨ ਲਈ ਕਿਹਾ ਤਾਂ ਉਹ ਬਹੁਤ ਹਮਲਾਵਰ ਹੋ ਗਿਆ ਤੇ ਉਸ ਨੇ ਗੁੱਸੇ 'ਚ ਹਿਤੇਸ਼ਾ ਦੀ ਨੱਕ 'ਤੇ ਮੁੱਕਾ ਮਾਰਿਆ।
ਇਸ ਤੋਂ ਬਾਅਦ ਇਸ ਮਾਮਲੇ 'ਚ ਮੁੜ ਟਵੀਸਟ ਆਇਆ ਜਦੋਂ ਕਾਮਰਾਜ ਨੇ ਕਿਹਾ ਕਿ ਮਹਿਲਾ ਨੇ ਉਸ ਨਾਲ ਲਗਾਤਾਰ ਬਦਸਲੂਕੀ ਕੀਤੀ, ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਹਿਤੇਸ਼ਾ ਨੂੰ ਜ਼ਖ਼ਮੀ ਨਹੀਂ ਕੀਤਾ ਸਗੋਂ ਉਸ ਨੇ ਖੁਦ ਨੂੰ ਜ਼ਖ਼ਮੀ ਕੀਤਾ ਹੈ ਤੇ ਹਿਤੇਸ਼ਾ ਨੇ ਹੀ ਕਾਮਰਾਜ ਨੂੰ ਚੱਪਲ ਨਾਲ ਮਾਰਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ: Bank Strike: ਬੈਂਕ ਹੜਤਾਲ ਨਾਲ ਵੱਡਾ ਝਟਕਾ, 16,500 ਕਰੋੜ ਦੇ ਚੈੱਕ ਅਟਕੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904