OnePlus9 ਸੀਰੀਜ਼ ਹੁਣ 23 ਮਾਰਚ ਨੂੰ ਭਾਰਤ ’ਚ ਲਾਂਚ ਹੋਣ ਜਾ ਰਹੀ ਹੈ। ਇਸ ਅਧੀਨ OnePlus 9, OnePlus 9 Pro ਤੇ OnePlus 9e ਲਾਂਚ ਹੋ ਸਕਦੇ ਹਨ। ਲਾਂਚ ਤੋਂ ਪਹਿਲਾਂ OnePlus 9 Pro ਦੇ Morning Mist ਕਲਰ ਵੇਰੀਐਂਟ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਪਹਿਲੀ ਵਾਰ ਵੇਖਣ ਤੋਂ ਹੀ ਫ਼ੋਨ ਦੀ ਦਿੱਖ ਬਹੁਤ ਸ਼ਾਨਦਾਰ ਜਾਪ ਰਹੀ ਹੈ। ਆਓ ਜਾਣੀਏ ਫ਼ੋਨ ਦੇ ਸੰਭਾਵੀ ਸਪੈਸੀਫ਼ਿਕੇਸ਼ਨਜ਼:


ਇਸ ਫ਼ੋਨ ਵਿੱਚ 6.7 ਇੰਚ ਦੀ QHD + AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੌਲਿਯੂਸ਼ਨ 1440X3216 ਪਿਕਸਲ ਹੈ। ਇਹ ਫ਼ੋਨ ਐਂਡ੍ਰਾਇਡ 11 ਆੱਪਰੇਟਿੰਗ ਸਿਸਟਮ ਉੱਤੇ ਬੇਸਡ Oxygen OS 11 ਉੱਤੇ ਕੰਮ ਕਰਦਾ ਹੈ। ਇਹ ਆਕਟਾ ਕੋਰ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 12GB ਰੈਮ ਅਤੇ 256GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।


OnePlus 9 Pro ’ਚ ਕੁਐਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 50 ਮੈਗਾਪਿਕਸਲ ਦਾ ਡਿਸਟੌਰਸ਼ਨ ਫ਼੍ਰੀ ਅਲਟ੍ਰਾ ਵਾਈਡ ਲੈਨਜ਼, 8 ਮੈਗਾਪਿਕਸਲ ਦਾ ਟੈਲੀਫ਼ੋਟੋ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਜਾ ਸਕਦਾ ਹੈ। ਸੈਲਫ਼ੀ ਤੇ ਵੀਡੀਓ ਕਾਲਿੰਗ ਲਈ ਫ਼ੋਨ ਵਿੱਚ 32 ਮੈਗਾ ਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।


ਇਸ ਫ਼ੋਨ ਵਿੱਚ 4500mAh ਦੀ ਬੈਟਰੀ ਦਿੱਤੀ ਗਈ ਹੈ, ਜੋ 65  ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਇਸ ਵਿੱਚ ਬਾਇਓਮੀਟ੍ਰਿਕ ਸਕਿਓਰਿਟੀ ਲਈ ਇਨ ਡਿਸਪਲੇਅ ਫ਼ਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: ਇਸ ਢੰਗ ਨਾਲ ਖੇਤੀ ਕਰਕੇ ਕਿਸਾਨ ਕਮਾ ਰਿਹਾ ਕਰੋੜਾਂ, ਤੁਸੀਂ ਇਸ ਤਕਨੀਕ ਨੂੰ ਅਪਣਾ ਸਕਦੇ ਹੋ, ਜਾਣੋ ਕਿਵੇਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904