ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ’ਚ ਆਈ ਤੇਜ਼ੀ ਤੋਂ ਬਾਅਦ ਅੱਜ ਭਾਰਤੀ ਬਾਜ਼ਾਰਾਂ ’ਚ ਸੋਨੇ ਤੇ ਚਾਂਦੀ ਦੀ ਵਾਇਦਾ ਕੀਮਤ ’ਚ ਗਿਰਾਵਟ ਦਰਜ ਕੀਤੀ ਗਈ। ਐੱਮਸੀਐਕਸ ਉੱਤੇ ਸੋਨਾ ਵਾਇਦਾ 0.1 ਫ਼ੀਸਦੀ ਡਿੱਗ ਕੇ 46,793 ਰੁਪਏ ਪ੍ਰਤੀ 10 ਗ੍ਰਾਮ (ਇੱਕ ਤੋਲਾ), ਜਦ ਕਿ ਚਾਂਦੀ ਵਾਇਦਾ 0.4 ਫ਼ੀਸਦੀ ਡਿੱਗ ਕੇ 67,420 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

 
ਪਿਛਲੇ ਹਫਤੇ ਸੋਨੇ ਦੀ ਕੀਮਤ 44,100 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਸੀ; ਜੋ ਪਿਛਲੇ ਇੱਕ ਸਾਲ ਦੀ ਕੀਮਤ ’ਚ ਸਭ ਤੋਂ ਹੇਠਲਾ ਪੱਧਰ ਸੀ। ਵਿਸ਼ਵ ਬਾਜ਼ਾਰ ’ਚ ਕਮਜ਼ੋਰ ਅਮਰੀਕੀ ਡਾਲਰ ਦੌਰਾਨ ਸੋਨੇ ਦੀ ਕੀਮਤ ਇੱਕ ਮਹੀਨੇ ਦੇ ਉਚੇਰੇ ਪੱਧਰ ਉੱਤੇ ਸਥਿਰ ਸੀ। ਹਾਜ਼ਰ ਸੋਨਾ 1,755.91 ਡਾਲਰ ਪ੍ਰਤੀ ਔਂਸ ਉੱਤੇ ਸਕਿਰ ਰਿਹਾ। ਇਸ ਹਫ਼ਤੇ ਹੁਣ ਤੱਕ ਸੋਨਾ 1.5 ਫ਼ੀਸਦੀ ਵਧਿਆ ਹੈ, ਜਿਸ ਨੂੰ ਅਮਰੀਕੀ ਬੌਂਡ ਯੀਲਡ ਵਿੱਚ ਗਿਰਾਵਟ ਦਾ ਸਮਰਥਨ ਮਿਲਿਆ।


 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
 

ਹੋਰ ਕੀਮਤੀ ਧਾਤਾਂ ਵਿੱਚ ਚਾਂਦੀ ਦੀ ਕੀਮਤ 25.45 ਡਾਲਰ ਉੱਤੇ ਸੀ, ਜਦ ਕਿ ਪਲੈਟੀਨਮ 0.3 ਫ਼ੀਸਦੀ ਡਿੱਗ ਕੇ 1,225.95 ਡਾਲਰ ਹੋ ਗਿਆ। ਇਸ ਦੌਰਾਨ ਪ੍ਰਚੂਨ ਗਹਿਣਾ ਉਦਯੋਗ ’ਚ ਇਸ ਵਰ੍ਹੇ 30-35 ਫ਼ੀ ਸਦੀ ਤੇਜ਼ੀ ਦੀ ਆਸ ਹੈ। ਇੰਡੀਆ ਰੇਟਿੰਗਜ਼ ਨੇ ਇੱਕ ਰਿਪੋਰਟ ’ਚ ਕਿਹਾ ਕਿ ਆਰਥਿਕ ਗਤੀਵਿਧੀਆਂ ਦੇ ਕੋਰੋਨਾ ਤੋਂ ਪਹਿਲਾਂ ਦੀ ਹਾਲਤ ’ਚ ਪੁੱਜਣ ਅਤੇ ਸੋਨੇ ਦੀ ਕੀਮਤ ਵਿੱਚ ਨਰਮੀ ਨਾਲ ਸੁਧਾਰ ਨੂੰ ਰਫ਼ਤਾਰ ਮਿਲੇਗੀ।

 

ਇਸ ਤੋਂ ਪਹਿਲਾਂ 2020-21 ਦੀ ਤੀਜੀ ਤਿਮਾਹੀ ਵਿੱਚ ਤਿਉਹਾਰੀ ਸੀਜ਼ਨ, ਵਿਆਹਾਂ ਕਾਰਣ ਮੰਗ ਵਧਣ ਤੇ ਕੀਮਤਾਂ ’ਚ 10 ਫ਼ੀਸਦੀ ਗਿਰਾਵਟ ਕਾਰਦ ਸੋਨੇ ਦੀ ਮੰਗ ਵਿੱਚ ਤੇਜ਼ੀ ਵੇਖਣ ਨੂੰ ਮਿਲੀ ਸੀ। ਰਿਪੋਰਟ ਮੁਤਾਬਕ ਮੰਗ ’ਚ ਵਾਧੇ ਕਾਰਨ ਚਾਲੂ ਵਿੱਤੀ ਵਰ੍ਹੇ ਦੇ ਮੁਕਾਬਲੇ 2021-22 ’ਚ ਗਹਿਣਿਆਂ ਦੀ ਮੰਗ 30 ਤੋਂ 35 ਫ਼ੀਸਦੀ ਵਧਣ ਦੀ ਆਸ ਹੈ।

 

 


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ