ਨਵੀਂ ਦਿੱਲੀ: ਕੋਰੋਨਾ ਵੈਕਸੀਨ ਨਾਲ ਜੁੜੀ ਚੰਗੀ ਖ਼ਬਰਾਂ ਤੋਂ ਬਾਅਦ ਨਿਵੇਸ਼ਕਾਂ ਦਾ ਸਟਾਕ ਮਾਰਕੀਟ ਪ੍ਰਤੀ ਰੁਝਾਨ ਵਧਣ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਐਸਟਰਾ ਜੇਨੇਕਾ ਦੀ ਵੈਕਸਿਨ ਦੀ ਸਕਸੈਸ ਰੇਟ ‘ਤੇ ਸਵਾਲ ਉਠ ਰਹੇ ਹਨ ਤੇ ਇਸ ਕਰਕੇ ਇਸ ਨੂੰ ਯੂਰਪ ਅਤੇ ਅਮਰੀਕਾ ਵਿਚ ਮਨਜ਼ੂਰੀ ਮਿਲਣ ਦੀ ਸੰਭਾਵਨਾ ਘੱਟ ਹੁੰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਘਰੇਲੂ ਬਾਜ਼ਾਰ ਵਿਚ ਐਮਸੀਐਕਸ ਵਿਚ ਸੋਨੇ ਦੀ ਕੀਮਤ 0.04 ਪ੍ਰਤੀਸ਼ਤ ਯਾਨੀ 21 ਰੁਪਏ ਦੀ ਗਿਰਾਵਟ ਮਗਰੋਂ 48,696 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਗਈ। ਇਸ ਦੇ ਨਾਲ ਹੀ ਸਿਲਵਰ ਫਿਊਚਰ ਦੀ ਕੀਮਤ 0.43% ਯਾਨੀ 256 ਰੁਪਏ ਦੀ ਗਿਰਾਵਟ ਦੇ ਨਾਲ 59,617 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਦਿੱਲੀ ਬਾਜ਼ਾਰ ਵਿੱਚ ਵਧਿਆ ਸੋਨਾ ਦੀਆਂ ਕੀਮਤਾਂ
ਵੀਰਵਾਰ ਨੂੰ ਦਿੱਲੀ ਬਾਜ਼ਾਰ ਵਿਚ ਸੋਨੇ ਦੀ ਕੀਮਤ 17 ਰੁਪਏ ਚੜ੍ਹ ਕੇ 48,257 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ, ਜਦੋਂਕਿ ਚਾਂਦੀ ਦੀ ਕੀਮਤ 59,513 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਇਸ ਵਿੱਚ 28 ਰੁਪਏ ਦਾ ਵਾਧਾ ਹੋਇਆ ਸੀ।
ਗਲੋਬਲ ਬਾਜ਼ਾਰ ਵਿੱਚ ਸੋਨੇ ਵਿੱਚ ਹਲਕਾ ਵਾਧਾ:
ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਕੋਰੋਨਾ ਟੀਕਾ ਟੀਕਿਆਂ ਦੀ ਸਫਲਤਾ 'ਤੇ ਸਵਾਲੀਆ ਨਿਸ਼ਾਨ ਲੱਗਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ। ਹਾਲਾਂਕਿ, ਇਹ ਤੀਜਾ ਹਫਤਾ ਹੈ ਜਦੋਂ ਸੋਨਾ ਪਹਿਲਾਂ ਨਾਲੋਂ ਸਸਤਾ ਹੋਇਆ ਹੈ।
ਗਲੋਬਲ ਬਾਜ਼ਾਰ 'ਚ ਸਪਾਟ ਸੋਨਾ ਸ਼ੁੱਕਰਵਾਰ ਨੂੰ 1,810.75 ਡਾਲਰ ਪ੍ਰਤੀ ਔਂਸ 'ਤੇ ਵਿਕਿਆ। ਯੂਐਸ ਗੋਲਡ ਫਿਊਚਰ ਨੇ 0.2 ਪ੍ਰਤੀਸ਼ਤ ਦੀ ਤੇਜ਼ੀ ਨਾਲ 1809.80 ਡਾਲਰ ਪ੍ਰਤੀ ਔਂਸ 'ਤੇ ਵਿਕਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Gold and Silver Rates: ਕੋਰੋਨਾ ਵੈਕਸਿਨ ਕਰਕੇ ਆਈ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ, ਜਾਣੋ ਤਾਜ਼ਾ ਅਪਡੇਟ
ਏਬੀਪੀ ਸਾਂਝਾ
Updated at:
27 Nov 2020 02:06 PM (IST)
ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 48965 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ ਗੋਲਡ ਫਿਊਚਰ ਦੀ ਕੀਮਤ 48464 ਰੁਪਏ ਪ੍ਰਤੀ ਦਸ ਗ੍ਰਾਮ ਰਹੀ।
- - - - - - - - - Advertisement - - - - - - - - -