ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਵਿੱਚ ਹੋਣ ਵਾਲੇ ਰੋਸ-ਮੁਜ਼ਾਹਰੇ ਵਿੱਚ ਹਿੱਸਾ ਲੈਣ ਜਾ ਰਹੇ ਸਮਾਜਕ ਕਾਰਕੁਨ ਮੇਧਾ ਪਾਟਕਰ ਨੂੰ ਕੱਲ੍ਹ ਵੀਰਵਾਰ ਨੂੰ ਤੜਕੇ ਉੱਤਰ ਪ੍ਰਦੇਸ਼ ਦੀ ਸੀਮਾ ’ਚ ਜਾਣ ਤੋਂ ਰੋਕ ਦਿੱਤਾ ਗਿਆ। ਪਾਟਕਰ ਤੇ ਉਨ੍ਹਾਂ ਦੇ ਸਮਰਥਕ ਮੁੰਬਈ-ਆਗਰਾ ਰਾਸ਼ਟਰੀ ਰਾਜਮਾਰਗ ਉੱਤੇ ਬੈਠ ਗਏ, ਜਿਸ ਨਾਲ ਆਵਾਜਾਈ ਠੱਪ ਹੋ ਗਈ।


ਰਾਜਸਥਾਨ ਦੇ ਜ਼ਿਲ੍ਹੇ ਧੌਲਪੁਰ ਦੇ ਕੁਲੈਕਟਰ ਆਰਕੇ ਜੈਸਵਾਲ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਦਿੱਲੀ ਜਾ ਰਹੇ ਸਮਾਜਕ ਕਾਰਕੁਨ ਮੇਧਾ ਪਾਟਕਰ ਆਪਣੇ 400 ਸਮਰਥਕਾਂ ਨਾਲ ਹਾਲੇ ਵੀ ਰਾਜਸਥਾਨ ਦੀ ਸੀਮਾ ਉੱਤੇ ਬਰੇਠਾ ਚੌਕੀ ਕੋਲ ਆਗਰਾ-ਮੁੰਬਈ ਰਾਸ਼ਟਰੀ ਰਾਜ ਮਾਰਗ ਉੱਤੇ ਬੈਠੇ ਹਨ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ’ਚ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।

ਇਸ ਤੋਂ ਪਹਿਲਾਂ ਰਾਸ਼ਟਰੀ ਰਾਜ ਮਾਰਗ ਉੱਤੇ ਕਿਸਾਨਾਂ ਵੱਲੋਂ ਧਰਨਾ ਤੇ ਪ੍ਰਦਰਸ਼ਨ ਕੀਤੇ ਜਾਣ ਨਾਲ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਦੇਰ ਸ਼ਾਮ ਤੱਕ ਧੌਲਪੁਰ ਦੇ ਕੁਲੈਕੈਟਰ ਤੇ ਐਸਪੀ ਮੌਕੇ ਉੱਤੇ ਮੌਜੂਦ ਸਨ ਤੇ ਮੇਧਾ ਪਾਟਕਰ ਨਾਲ ਗੱਲਬਾਤ ਚੱਲ ਰਹੀ ਸੀ।

ਦਿੱਲੀ ’ਚ ਕਿਸਾਨਾਂ ਦੇ ਪ੍ਰਸਤਾਵਿਤ ਰੋਸ ਮੁਜ਼ਾਹਰੇ ’ਚ ਭਾਗ ਲੈਣ ਲਈ ਪਾਟਕਰ ਬੁੱਧਵਾਰ ਰਾਤੀਂ ਆਪਣੇ ਸਮਰਥਕਾਂ ਨਾਲ ਨਿਜੀ ਵਾਹਨਾਂ ਰਾਹੀਂ ਮੱਧ ਪ੍ਰਦੇਸ਼ ਦੀ ਸੀਮਾ ਚੰਬਲ ਤੋਂ ਧੌਲਪੁਰ ਹੋ ਕੇ ਲੰਘੇ ਸਨ। ਉੱਧਰ ਆਗਰਾ ਦੇ ਸੀਨੀਅਰ ਪੁਲਿਸ ਕਪਤਾਨ ਬਬਲੂ ਕੁਮਾਰ ਨੇ ਕਿਹਾ ਕ ਮੇਧਾ ਪਾਟਕਰ ਨੂੰ ਸੁਰੱਖਿਆ ਕਾਰਣਾਂ ਕਰ ਕੇ ਰੋਕਿਆ ਗਿਆ ਹੈ।

ਕੱਲ੍ਹ ਤੜਕੇ ਜਿਵੇਂ ਹੀ ਪਾਟਕਰ ਦਾ ਕਾਫ਼ਲਾ ਉੱਤਰ ਪ੍ਰਦੇਸ਼ ਦੀ ਸੀਮਾ ਬਰੈਠਾ ਪੁੱਜਾ, ਤਾਂ ਆਗਰਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904