ਨਵੀਂ ਦਿੱਲੀ: ਹਰਿਆਣਾ ਤੋਂ ਦਿੱਲੀ ਜਾਣ ਦੀ ਸੋਚ ਰਹੇ ਹੋ ਤਾਂ ਤਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਕਾਰਨ ਬੀਤੇ ਲੰਬੇ ਸਮੇਂ ਤੋਂ ਪੰਜਾਬ 'ਚ ਕੁੱਝ ਹਿੱਸਿਆਂ 'ਚ ਰੇਲ ਮਾਰਗ ਬੰਦ ਹਨ। ਉੱਥੇ ਹੀ ਹੁਣ ਕਿਸਾਨ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ ਹਨ। ਜਿਸ ਕਾਰਨ ਹਰਿਆਣਾ ਤੋਂ ਦਿੱਲੀ ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਫਿਲਹਾਲ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਜਾਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਹਰਿਆਣਾ ਪੁਲਿਸ ਨੇ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਟ੍ਰੈਵਲ ਐਡਵਾਇਜ਼ਰੀ ਜਾਰੀ ਕਰਦਿਆਂ ਹਰਿਆਣਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਯਾਤਰੀਆਂ ਨੂੰ ਕਿਹੜੇ ਰਾਹਾਂ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਜਾਰੀ ਹੋਈ ਟ੍ਰੈਵਲ ਐਡਵਾਇਜ਼ਰੀ ਦੇ ਮੁਤਾਬਕ ਕਿਹਾ ਗਿਆ ਹੈ ਕਿ ਹਰਿਆਣਾ ਤੋਂ ਦਿੱਲੀ ਜਾਣ ਲਈ ਨੈਸ਼ਨਲ ਹਾਈਵੇਅ ਨੰਬਰ 10 ਤੇ ਨੈਸ਼ਨਲ ਹਾਈਵੇਅ 44 ਅੰਬਾਲਾ ਤੇ ਪਾਨੀਪਤ ਨੂੰ ਦਿੱਲੀ ਨਾਲ ਜੋੜਦਾ ਹੈ। ਫਿਲਹਾਲ ਕਿਸਾਨ ਅੰਦੋਲਨ ਨੂੰ ਦੇਖਦਿਆਂ ਹੋਇਆਂ ਹਰਿਆਣਾ ਤੇ ਦਿੱਲੀ ਸਰਹੱਦ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਬੈਰੀਕੇਡਿੰਗ ਵੀ ਕੀਤੀ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਨੂੰ ਰੋਕਣ ਲਈ ਪਹਿਲਾਂ ਹੀ ਪੰਜਾਬ ਦੇ ਨਾਲ ਲੱਗਣ ਵਾਲੀਆਂ ਸੂਬੇ ਦੀਆਂ ਸਰਹੱਦਾਂ 26 ਤੇ 27 ਨਵੰਬਰ ਲਈ ਬੰਦ ਕਰ ਦਿੱਤਾ ਸੀ।


ਕਿਸਾਨਾਂ ਲਈ ਸੌਖਾ ਨਹੀਂ ਦਿੱਲੀ 'ਚ ਦਾਖਲਾ, ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ

ਠੰਡੀ ਹਨ੍ਹੇਰੀ ਰਾਤ 'ਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ