ਨਵੀਂ ਦਿੱਲੀ: ਮੰਗਲਵਾਰ ਨੂੰ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.23 ਫੀਸਦ ਯਾਨੀ 115 ਰੁਪਏ ਦੀ ਗਿਰਾਵਟ ਨਾਲ 50,572 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਜਦਕਿ ਸਿਲਵਰ ਫਿਊਚਰ ਵਿੱਚ 0.34 ਪ੍ਰਤੀਸ਼ਤ ਯਾਨੀ 210 ਦੀ ਗਿਰਾਵਟ ਆਈ ਤੇ ਚਾਂਦੀ ਦੀ ਕੀਮਤ 61,885 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਦੱਸ ਦਈਏ ਕਿ ਮੰਗਲਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦਾ ਸਥਾਨ 50809 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ, ਜਦੋਂਕਿ ਗੋਲਡ ਫਿਊਚਰ 50,590 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।

ਦਿੱਲੀ ਬਾਜ਼ਾਰ 'ਚ ਸੋਨਾ ਚੜ੍ਹਿਆ:

ਸੋਮਵਾਰ ਨੂੰ ਸੋਨਾ 182 ਰੁਪਏ ਦੀ ਤੇਜ਼ੀ ਨਾਲ 51,720 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ 805 ਰੁਪਏ ਦੀ ਤੇਜ਼ੀ ਨਾਲ 63,714 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਮੰਗਲਵਾਰ ਨੂੰ ਗਲੋਬਲ ਬਾਜ਼ਾਰ ਵਿਚ ਸੋਨਾ 0.1 ਫੀਸਦ ਦੀ ਗਿਰਾਵਟ ਦੇ ਨਾਲ 1903.16 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਗੋਲਡ ਫਿਊਚਰ '0.3 ਪ੍ਰਤੀਸ਼ਤ ਗਿਰਾਵਟ ਨਾਲ 1906.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਖੇਤੀ ਕਾਨੂੰਨਾਂ ਬਿਜਲੀ ਸੋਧ ਬਿੱਲ ਖਿਲਾਫ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕੇਂਦਰ ਨਾਲ ਟਾਕਰੇ ਲਈ ਸਾਰੀਆਂ ਧਿਰਾਂ ਦਾ ਮੰਗਿਆ ਸਾਥ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904