ਫਤਹਿਗੜ੍ਹ ਸਾਹਿਬ: ਦਰਦਰਨਾਕ ਸੜਕ ਹਾਦਸੇ 'ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋਣ ਦੀ ਖਬਰ ਹੈ। ਇਹ ਹਾਦਸਾ ਚੰਡੀਗੜ੍ਹ ਰੋਡ 'ਤੇ ਪੈਂਦੇ ਪਿੰਡ ਭੈਰੋਪੁਰ ਕੋਲ ਵਾਪਰਿਆ ਜਿੱਥੇ ਕਾਰ ਇਕ ਦਰੱਖਤ ਨਾਲ ਟਕਰਾ ਗਈ।
ਮ੍ਰਿਤਕਾਂ ਚ 22 ਸਾਲਾ ਜਸ਼ਨਪ੍ਰੀਤ ਸਿੰਘ ਤੇ 21 ਸਾਲਾ ਕੇਸ਼ਵ ਬਾਂਸਲ ਸ਼ਾਮਲ ਹੈ। ਜਸ਼ਨਪ੍ਰੀਤ ਤੂਰਾ ਪਿੰਡ ਦਾ ਤੇ ਕੇਸ਼ਵ ਮੰਡੀ ਗੋਬਿੰਦਗੜ੍ਹ ਦੇ ਪਿੰਡ ਕੁੱਕੜਮਾਜਰਾ ਦਾ ਰਹਿਣ ਵਾਲਾ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਕਾਰ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਕਰੋੜ ਰੁਪਏ ਦੇ ਗਹਿਣੇ ਚੋਰੀ ਕਰਕੇ ਰੇਲ 'ਤੇ ਚੜ੍ਹਿਆ ਸ਼ਖਸ, ਪੁਲਿਸ ਨੇ ਤਰਕੀਬ ਲਾਕੇ ਇੰਝ ਕੀਤਾ ਕਾਬੂ
ਪੁਲਿਸ ਮੁਤਾਬਕ ਇਹ ਚਾਰੇ ਲੜਕੇ ਚੰਡੀਗੜ੍ਹ ਯੂਨੀਵਰਸਿਟੀ ਦਾਖਲਾ ਕਰਾਉਣ ਜਾ ਰਹੇ ਸਨ। ਅਚਾਨਕ ਕਾਰ ਬੇਕਾਬੂ ਹੋ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ।
ਵੱਡਾ ਖੁਲਾਸਾ! ਫਰਵਰੀ, 2021 ਤਕ ਦੇਸ਼ ਦੀ ਅੱਧੀ ਆਬਾਦੀ ਹੋ ਸਕਦੀ ਕੋਰੋਨਾ ਦਾ ਸ਼ਿਕਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ