ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਨਰਮੀ ਆ ਰਹੀ ਹੈ। ਸੋਮਵਾਰ ਨੂੰ ਐਮਸੀਐਕਸ ਵਿੱਚ ਸੋਨਾ ਮਾਮੂਲੀ ਵਧਿਆ। ਸੋਨਾ 0.11 ਪ੍ਰਤੀਸ਼ਤ ਚੜ੍ਹ ਕੇ 50,067 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਪਿਛਲੇ ਪੰਜ ਸੈਸ਼ਨਾਂ 'ਚ ਸੋਨਾ 50 ਹਜ਼ਾਰ ਰੁਪਏ ਤੋਂ ਵਧ ਕੇ 50,500 ਰੁਪਏ 'ਤੇ ਪਹੁੰਚ ਗਿਆ ਸੀ।


ਜਦਕਿ ਚਾਂਦੀ ਵਿਚ 0.24 ਪ੍ਰਤੀਸ਼ਤ ਦੀ ਗਿਰਾਵਟ ਆਈ ਤੇ 68,650 ਰੁਪਏ ਪ੍ਰਤੀ ਕਿਲੋ ਵਿਕੀ। ਗਲੋਬਲ ਬਾਜ਼ਾਰ 'ਚ ਸੋਨੇ 'ਚ ਥੋੜ੍ਹਾ ਜਿਹਾ ਵਾਧਾ ਦਰਜ ਕੀਤਾ ਗਿਆ। ਉਹ ਵੀ ਉਦੋਂ ਜਦੋਂ ਡੋਨਾਲਡ ਟਰੰਪ ਨੇ ਅਮੈਰੀਕਨ ਸਟੀਮੂਲਸ ਪੈਕੇਜ ਨੂੰ ਮਨਜ਼ੂਰੀ ਦਿੱਤੀ।

ਇਸ ਤੋਂ ਪਹਿਲਾਂ ਯੂਐਸ ਦੀ ਸੰਸਦ ਨੇ ਸਟੀਮੂਲਸ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ। ਇਸ ਕਾਰਨ ਸੋਨਾ 0.1 ਪ੍ਰਤੀਸ਼ਤ ਦੀ ਤੇਜ਼ੀ ਨਾਲ 1875.61 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਦੌਰਾਨ ਸੋਮਵਾਰ ਨੂੰ ਦਿੱਲੀ ਬਾਜ਼ਾਰ ਵਿਚ ਸੋਨੇ ਦੀ ਕੀਮਤ 49,740 ਰੁਪਏ ਪ੍ਰਤੀ ਦਸ ਗ੍ਰਾਮ ਸੀ। ਹਾਲਾਂਕਿ, ਇਹ ਪਿਛਲੇ ਹਫਤੇ ਔਸਤਨ 49,804 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਹੇਠਾਂ ਰਿਹਾ। 28 ਦਸੰਬਰ ਨੂੰ ਗੋਲਡ ਫਿਊਚਰ 0.19 ਪ੍ਰਤੀਸ਼ਤ ਚੜ੍ਹ ਕੇ 50,858 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੇ ਆਖਰੀ ਸੈਸ਼ਨ 'ਚ ਸੋਨਾ 1.29 ਫੀਸਦੀ ਚੜ੍ਹ ਕੇ 96.63 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ।

ਇੱਥੇ ਵਿਸ਼ਵ ਦੀ ਸਭ ਤੋਂ ਵੱਡੀ ਸੋਨੇ ਅਧਾਰਤ ਈਟੀਐਫ ਦੀ ਹੋਲਡਿੰਗ 0.2% ਦੀ ਤੇਜ਼ੀ ਨਾਲ 1169.86 ਟਨ 'ਤੇ ਪਹੁੰਚ ਗਈ। ਘਰੇਲੂ ਬਜ਼ਾਰ 'ਚ ਸੋਨੇ ਦੀ ਕੀਮਤ' ਚ ਗਿਰਾਵਟ ਆਈ ਹੈ ਪਰ ਫਿਰ ਵੀ ਇਸ ਸਾਲ 'ਚ 25 ਪ੍ਰਤੀਸ਼ਤ ਦਾ ਵਾਧਾ ਬਰਕਰਾਰ ਹੈ। ਇਸ ਸਾਲ ਅਗਸਤ ਵਿਚ ਸੋਨਾ 56,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904