Gold Silver Price Today: ਅੱਜ ਸ਼ੁਰੂਆਤੀ ਕਾਰੋਬਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। MCX 'ਤੇ ਸੋਨੇ ਦੀ ਕੀਮਤ 'ਚ 500 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਜਦਕਿ ਚਾਂਦੀ ਦੀ ਕੀਮਤ 'ਚ 800 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਸਵੇਰੇ 10.15 ਵਜੇ ਦਸੰਬਰ ਡਿਲੀਵਰੀ ਲਈ ਸੋਨਾ 553.00 ਰੁਪਏ ਦੇ ਵਾਧੇ ਨਾਲ 75850.00 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ 804.00 ਰੁਪਏ ਦੇ ਵਾਧੇ ਨਾਲ 91108.00 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
MCX 'ਤੇ ਸੋਨਾ ਕੱਲ੍ਹ 75297.00 ਰੁਪਏ 'ਤੇ ਬੰਦ ਹੋਇਆ ਅਤੇ ਅੱਜ 75660.00 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਇਹ 75856.00 ਰੁਪਏ ਤੱਕ ਚਲਾ ਗਿਆ। ਇਸੇ ਤਰ੍ਹਾਂ ਚਾਂਦੀ ਕੱਲ੍ਹ 90304.00 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਅਤੇ ਅੱਜ 90592.00 ਰੁਪਏ 'ਤੇ ਖੁੱਲ੍ਹੀ।
ਵੀਰਵਾਰ ਨੂੰ ਫਿਊਚਰਜ਼ ਵਪਾਰ 'ਚ ਸੋਨੇ ਦੀ ਕੀਮਤ 156 ਰੁਪਏ ਵਧ ਕੇ 75,090 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਕਿਉਂਕਿ ਮਜ਼ਬੂਤ ਸਪਾਟ ਮੰਗ ਵਿਚਾਲੇ ਸੱਟੇਬਾਜ਼ਾਂ ਨੇ ਨਵੇਂ ਸੌਦੇ ਖਰੀਦੇ ਹਨ। ਵਿਸ਼ਵ ਪੱਧਰ 'ਤੇ ਨਿਊਯਾਰਕ 'ਚ ਸੋਨਾ 0.31 ਫੀਸਦੀ ਵਧ ਕੇ 2,615 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਸਰਾਫਾ ਕੀਮਤਾਂ ਵਿੱਚ ਗਿਰਾਵਟ
ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਖੁਦਰਾ ਵਿਕਰੇਤਾਵਾਂ ਦੀ ਕਮਜ਼ੋਰ ਮੰਗ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨਾ 350 ਰੁਪਏ ਡਿੱਗ ਕੇ 77,350 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਬੁੱਧਵਾਰ ਨੂੰ ਸੋਨਾ 77,700 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਸਥਾਨਕ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਗਿਰਾਵਟ ਜਾਰੀ ਹੈ। 8 ਅਕਤੂਬਰ ਤੋਂ ਬਾਅਦ ਪਿਛਲੇ ਤਿੰਨ ਸੈਸ਼ਨਾਂ 'ਚ ਸੋਨਾ 1,350 ਰੁਪਏ ਪ੍ਰਤੀ 10 ਗ੍ਰਾਮ ਡਿੱਗਿਆ ਹੈ। ਹਾਲਾਂਕਿ ਵੀਰਵਾਰ ਨੂੰ ਚਾਂਦੀ ਦੀ ਕੀਮਤ 300 ਰੁਪਏ ਮਜ਼ਬੂਤ ਹੋ ਕੇ 91,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਹੋਰ ਪੜ੍ਹੋ : ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ! ਕਿਤੇ ਮਹਿੰਗਾ ਤੇ ਕਿਤੇ ਸਸਤਾ, ਇੱਥੇ ਜਾਣੋ ਡਿਟੇਲ