ਨਵੀਂ ਦਿੱਲੀ: ਪਿਛਲੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੱਜ ਸਵੇਰੇ ਸੋਨਾ 61 ਰੁਪਏ ਚੜ੍ਹ ਕੇ 50,809 ਰੁਪਏ 'ਤੇ ਖੁੱਲ੍ਹਿਆ, ਜੋ ਵੀਰਵਾਰ ਸ਼ਾਮ ਨੂੰ 50,700 ਰੁਪਏ 'ਤੇ ਬੰਦ ਹੋਇਆ ਸੀ। ਸਵੇਰ ਦੇ ਕਾਰੋਬਾਰ ਦੌਰਾਨ ਇੱਕ ਸਮਾਂ ਅਜਿਹਾ ਆਇਆ ਕਿ ਸੋਨਾ 50,870 ਰੁਪਏ ਦੇ ਉੱਚੇ ਪੱਧਰ ਤੇ 50,725 ਰੁਪਏ ਦੇ ਹੇਠਲੇ ਪੱਧਰ ਨੂੰ ਛੂਹ ਗਿਆ।
ਸਪਾਟ ਮਾਰਕੀਟ 'ਚ ਮਜ਼ਬੂਤ ਮੰਗ ਕਰਕੇ ਵਾਅਦਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 340 ਰੁਪਏ ਚੜ੍ਹ ਕੇ 50,418 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿੱਚ ਡਿਲਿਵਰੀ ਸੋਨੇ ਦਾ ਠੇਕਾ ਮੁੱਲ 340 ਰੁਪਏ ਜਾਂ 0.68% ਦੀ ਤੇਜ਼ੀ ਨਾਲ 50,418 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਮਾਰਕੀਟ ਮਾਹਰਾਂ ਨੇ ਕਿਹਾ ਕਿ ਵਪਾਰੀਆਂ ਦੁਆਰਾ ਤਾਜ਼ਾ ਵਾਅਦਾ ਖਰੀਦਣ ਨਾਲ ਸੋਨੇ ਦੇ ਵਾਅਦਾ ਕੀਮਤਾਂ ਵਧੀਆਂ ਹਨ। ਨਿਊਯਾਰਕ ਵਿੱਚ ਸੋਨਾ 0.68 ਪ੍ਰਤੀਸ਼ਤ ਦੀ ਤੇਜ਼ੀ ਨਾਲ 1,877.80 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਣ ਨਾਲ ਸਰਾਫਾ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨਾ 51,000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ, ਚਾਂਦੀ 69 ਰੁਪਏ ਦੀ ਗਿਰਾਵਟ ਦੇ ਨਾਲ 62,760 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜੋ ਬੁੱਧਵਾਰ ਨੂੰ 62,829 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਬੰਦ ਹੋਈ ਸੀ।
ਮਹਿੰਗੇ ਸੋਨੇ ਕਾਰਨ ਵਧਿਆ ਗੋਲਡ ਲੋਨ:
ਇੱਕ ਪਾਸੇ ਬੈਂਕਾਂ ਨੇ ਛੋਟੇ ਕਾਰੋਬਾਰਾਂ ਨੂੰ ਕਰਜ਼ਾ ਦੇਣ ਲਈ ਦਰਵਾਜ਼ੇ ਬੰਦ ਕਰ ਦਿੱਤੇ ਹਨ, ਦੂਜੇ ਪਾਸੇ ਗੋਲਡ ਲੋਨ ਦੇਣ ਵਾਲੀਆਂ ਕੰਪਨੀਆਂ ਨੇ ਅਜਿਹੇ ਕਰਜ਼ਾ ਲੈਣ ਵਾਲਿਆਂ ਲਈ ਰੈੱਡ ਕਾਰਪੇਟ ਵਿਛਾਈ ਹੈ। ਹੁਣ ਬਹੁਤ ਸਾਰੇ ਛੋਟੇ ਤੇ ਦਰਮਿਆਨੇ ਕਾਰੋਬਾਰੀ ਮਾਲਕ ਆਪਣੇ ਘਰ ਵਿੱਚ ਰੱਖੇ ਸੋਨੇ 'ਤੇ ਅਸਾਨੀ ਨਾਲ ਕਰਜ਼ਾ ਲੈ ਸਕਦੇ ਹਨ। ਸੋਨੇ ਦੀਆਂ ਵਧ ਰਹੀਆਂ ਕੀਮਤਾਂ ਉਧਾਰ ਲੈਣ ਵਾਲਿਆਂ ਲਈ ਬਹੁਤ ਮਦਦਗਾਰ ਸਾਬਤ ਹੋਈਆਂ ਹਨ, ਜਿਸ ਕਾਰਨ ਉਹ ਵਧੇਰੇ ਉਧਾਰ ਲੈਣ ਦੇ ਯੋਗ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੋਨਾ ਨਿੱਤ ਦਿਨ ਬਣਾ ਰਿਹਾ ਨਵੇਂ ਰਿਕਾਰਡ, ਕੀਮਤ 51,000 ਹਜ਼ਾਰ ਰੁਪਏ ਤੋਲਾ ਦੇ ਨੇੜੇ
ਏਬੀਪੀ ਸਾਂਝਾ
Updated at:
24 Jul 2020 12:21 PM (IST)
ਅੱਜ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਇਆ ਹੈ। ਸੋਨਾ ਅੱਜ ਸਵੇਰੇ 61 ਅੰਕਾਂ ਦੇ ਮਜ਼ਬੂਤ ਵਾਧੇ ਨਾਲ ਖੁੱਲ੍ਹਿਆ। ਉਸ ਤੋਂ ਬਾਅਦ ਦੇ ਕਾਰੋਬਾਰ ਵਿੱਚ ਵੀ ਸੋਨਾ ਲਗਾਤਾਰ ਵਧਦਾ ਗਿਆ।
- - - - - - - - - Advertisement - - - - - - - - -