ਕਾਨਪੁਰ: ਇੱਥੋਂ ਦੇ ਬੱਰਾ ਤੋਂ 22 ਜੂਨ ਨੂੰ ਲੈਬ ਟੈਕਨੀਸ਼ੀਅਨ ਸੰਜੀਤ ਯਾਦਵ ਦੇ ਦੋਸਤਾਂ ਨੇ ਫਿਰੌਤੀ ਲਈ ਉਸ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ 26 ਜੂਨ ਨੂੰ ਉਸ ਦਾ ਕਤਲ ਕਰਕੇ ਲਾਸ਼ ਪਾਂਡ ਨਦੀ 'ਚ ਸੁੱਟ ਦਿੱਤੀ।


ਇਸ ਤੋਂ ਬਾਅਦ 13 ਜੁਲਾਈ ਨੂੰ 30 ਲੱਖ ਦੀ ਫਿਰੌਤੀ ਲੈਣ 'ਚ ਵੀ ਕਾਮਯਾਬ ਰਹੇ। ਵੀਰਵਾਰ ਰਾਤ ਪੁਲਿਸ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਮ੍ਰਿਤਕ ਦੇ ਦੋਸਤ ਕੁਲਦੀਪ, ਰਾਮਬਾਬੂ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਪੁਲਿਸ ਮੁਤਾਬਕ ਕੁਲਦੀਪ ਲੈਬ 'ਚ ਸੰਜੀਤ ਨਾਲ ਹੀ ਕੰਮ ਕਰਦਾ ਸੀ। 22 ਜੂਨ ਦੀ ਰਾਤ ਸ਼ਰਾਬ ਪਿਆਉਣ ਦੇ ਬਹਾਨੇ ਉਹ 28 ਸਾਲਾ ਸੰਜੀਤ ਨੂੰ ਆਪਣੇ ਕਮਰੇ 'ਤੇ ਲੈ ਆਇਆ। ਇਸ ਤੋਂ ਬਾਅਦ ਉਸ ਨੂੰ ਬੰਧਕ ਬਣਾ ਲਿਆ।


ਵਿਆਹ ਕਰਵਾਉਣ ਲਈ ਪ੍ਰੇਮੀ ਦੇ ਘਰ ਅੱਗੇ ਕੁੜੀ ਨੇ ਲਾਇਆ ਧਰਨਾ


ਅਮਿਤ ਸ਼ਾਹ ਦਾ ਨਿੱਜੀ ਸਕੱਤਰ ਬਣ ਕੇ ਮੰਤਰੀਆਂ ਨੂੰ ਫੋਨ ਕਰਨ ਵਾਲਾ ਗ੍ਰਿਫਤਾਰ


ਚਾਰ ਦਿਨ ਬੇਹੋਸ਼ੀ ਦੇ ਇੰਜੈਕਸ਼ਨ ਦੇਕੇ ਉਸ ਨੂੰ ਬੰਨ੍ਹ ਕੇ ਰੱਖਿਆ। ਇਸ ਤੋਂ ਬਾਅਦ 26 ਜੂਨ ਨੂੰ ਕੁਲਦੀਪ ਨੇ ਆਪਣੇ ਦੋਸਤ ਰਾਮਬਾਬੂ ਅਤੇ ਤਿੰਨ ਹੋਰਾਂ ਨਾਲ ਮਿਲ ਕੇ ਸੰਜੀਤ ਦਾ ਕਤਲ ਕਰ ਦਿੱਤਾ।


ਅਮਰੀਕੀ ਲੀਡਰ ਨੇ ਟਰੰਪ ਨੂੰ ਦੱਸਿਆ ਦੇਸ਼ ਦਾ ਪਹਿਲਾ 'ਨਸਲਵਾਦੀ ਰਾਸ਼ਟਰਪਤੀ'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ