ਜਲੰਧਰ: ਇੱਥੋਂ ਦੀ ਬਸਤੀ ਦਾਨਿਸ਼ਮੰਦਾ ਵਿੱਚ ਇਕ ਲੜਕੀ ਸਿਖਰ ਦੁਪਹਿਰੇ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠ ਗਈ ਕਿਉਂਕਿ ਉਸ ਦਾ ਪ੍ਰੇਮੀ ਪੰਜ ਸਾਲ ਤੋਂ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਟਾਲ ਮਟੋਲ ਕਰ ਰਿਹਾ ਹੈ।
ਧਰਨੇ ’ਤੇ ਲੜਕੀ ਦੀ ਮੰਗ ਇਹ ਸੀ ਕਿ ਜਦੋਂ ਤੱਕ ਵਿਆਹ ਲਈ ਮੁੰਡੇ ਵਾਲੇ ਹਾਮੀ ਨਹੀਂ ਭਰਦੇ ਉਦੋਂ ਤਕ ਉਹ ਉਠੇਗੀ ਨਹੀਂ। ਗਰਮੀ ਦੇ ਚੱਲਦਿਆਂ ਉਸ ਨੇ ਆਪਣੇ ਕੋਲ ਪੀਣ ਵਾਲੇ ਪਾਣੀ ਦੀ ਇੱਕ ਬੋਤਲ ਰੱਖੀ ਹੋਈ ਸੀ।
ਅਮਿਤ ਸ਼ਾਹ ਦਾ ਨਿੱਜੀ ਸਕੱਤਰ ਬਣ ਕੇ ਮੰਤਰੀਆਂ ਨੂੰ ਫੋਨ ਕਰਨ ਵਾਲਾ ਗ੍ਰਿਫਤਾਰ
ਲੜਕੀ ਨੇ ਕਿਹਾ ਕਿ ਹੁਣ ਮੁੰਡੇ ਦੇ ਘਰਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੁੰਡੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੇ ਚਲਾ ਗਿਆ ਹੈ। ਲੜਕੀ ਦਾ ਕਹਿਣਾ ਹੈ ਕਿ ਹਲਾਤਾਂ ਤੋਂ ਤੰਗ ਆ ਕੇ ਹੀ ਉਸ ਨੇ ਪ੍ਰੇਮੀ ਦੇ ਘਰ ਦੇ ਬਾਹਰ ਆ ਕੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਸੀ। ਪਿਛਲੇ ਪੰਜ ਸਾਲ ਤੋਂ ਉਨ੍ਹਾਂ ਦਾ ਰਿਸ਼ਤਾ ਹੈ ਪਰ ਜਦੋਂ ਵੀ ਉਹ ਮੁੰਡੇ ਨੂੰ ਵਿਆਹ ਲਈ ਕਹਿੰਦੀ ਤਾਂ ਉਹ ਟਾਲ ਦਿੰਦਾ ਹੈ।
ਵਿਦੇਸ਼ਾਂ 'ਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਡਟੇ ਸੋਨੂੰ ਸੂਦ
ਉਸ ਨੇ ਇਸ ਬਾਰੇ ’ਚ ਮੁੰਡੇ ਦੇ ਘਰਵਾਲਿਆਂ ਨੂੰ ਵੀ ਦੱਸਿਆ ਪਰ ਉਨ੍ਹਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਪ੍ਰੇਮਿਕਾ ਦਾ ਕਹਿਣਾ ਹੈ ਕਿ ਉਸ ਨੇ ਬੁੱਧਵਾਰ ਨੂੰ ਥਾਣਾ ਡਿਵੀਜ਼ਨ 5 ’ਚ ਇਸ ਸਬੰਧ `ਚ ਸ਼ਿਕਾਇਤ ਦਿੱਤੀ ਸੀ ਪਰ ਇਸ ਦੇ ਬਾਵਜੂਦ ਪੁਲਿਸ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ।
ਅਮਰੀਕੀ ਲੀਡਰ ਨੇ ਟਰੰਪ ਨੂੰ ਦੱਸਿਆ ਦੇਸ਼ ਦਾ ਪਹਿਲਾ 'ਨਸਲਵਾਦੀ ਰਾਸ਼ਟਰਪਤੀ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ