ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਇਮ ਬਰਾਂਚ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਥਿਤ ਤੌਰ 'ਤੇ ਨਿੱਜੀ ਸਕੱਤਰ ਬਣ ਕੇ ਹਰਿਆਣਾ ਤੇ ਰਾਜਸਥਾਨ 'ਚ ਮੰਤਰੀਆਂ ਨੂੰ ਫੋਨ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।


ਅਧਿਕਾਰੀਆਂ ਮੁਤਾਬਕ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਨਾਲ ਸਬੰਧਤ ਸੰਦੀਪ ਚੌਧਰੀ ਨੇ ਨੌਕਰੀ ਲਈ ਫੋਨ ਕੀਤਾ ਸੀ। ਬੀਏ ਅਤੇ ਬੀਐਡ ਕਰ ਹਟਿਆ ਸੰਦੀਪ ਹਰਿਆਣਾ 'ਚ ਹੀਰੋ ਹੌਂਡਾ ਕੰਪਨੀ 'ਚ ਕੰਮ ਕਰ ਰਿਹਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਉਸ ਦੀ ਨੌਕਰੀ ਚਲੀ ਗਈ। ਇਸ ਤੋਂ ਬਾਅਦ ਉਸ ਨੇ ਨੌਕਰੀ ਲਈ ਇਕ ਸਾਜ਼ਿਸ਼ ਰਚੀ।


ਕੁਲਭੂਸ਼ਨ ਜਾਧਵ ਮਾਮਲੇ 'ਚ ਪਾਕਿਸਤਾਨ ਵੱਲੋਂ ਸਾਰੇ ਕਾਨੂੰਨੀ ਰਾਹ ਬੰਦ


ਪੁਲਿਸ ਮੁਤਾਬਕ ਉਸ ਨੂੰ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ਦੇ ਆਧਾਰ 'ਤੇ ਕ੍ਰਾਇਮ ਬਰਾਂਚ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਇਕ ਵਿਅਕਤੀ ਨੇ ਨੌਕਰੀ ਲਈ ਖੁਦ ਨੂੰ ਅਮਿਤ ਸ਼ਾਹ ਦਾ ਨਿੱਜੀ ਸਕੱਤਰ ਦੱਸ ਕੇ ਹਰਿਆਣਾ ਤੇ ਰਾਜਸਥਾਨ ਦੇ ਲੇਬਰ ਮਿਨਿਸਟਰਸ ਨੂੰ ਫੋਨ ਕੀਤੇ ਸਨ।


ਵਿਦੇਸ਼ਾਂ 'ਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਡਟੇ ਸੋਨੂੰ ਸੂਦ


ਗ੍ਰਿਫਤਾਰ ਨੌਜਵਾਨ ਨੇ ਦੱਸਿਆ ਉਸ ਨੇ ਆਪਣੀ ਪ੍ਰੇਮਿਕਾ ਦੇ ਨਾਂਅ 'ਤੇ ਸਿਮ ਕਾਰਡ ਲਿਆ ਸੀ। ਫਿਰ ਆਪਣੇ ਆਪ ਨੂੰ ਅਮਿਤ ਸ਼ਾਹ ਦਾ ਨਿੱਜੀ ਸਕੱਤਰ ਦੱਸ ਕੇ ਹਰਿਆਣਾ ਦੇ ਲੇਬਰ ਮਿਨਿਸਟਰ ਅਨੂਪ ਧਨਕ ਤੇ ਰਾਜਸਥਾਨ ਦੇ ਮੰਤਰੀ ਟੀਕਾਰਾਮ ਜੂਲੀ ਨੂੰ ਫੋਨ ਕੀਤਾ। ਪੁਲਿਸ ਨੇ ਮੰਤਰੀਆਂ ਨੂੰ ਕਾਲ ਕਰਨ ਵਾਲਾ ਮੋਬਾਇਲ ਤੇ ਸਿਮ ਕਾਰਡ ਵੀ ਬਰਾਮਦ ਕਰ ਲਿਆ ਹੈ।


ਅਮਰੀਕੀ ਲੀਡਰ ਨੇ ਟਰੰਪ ਨੂੰ ਦੱਸਿਆ ਦੇਸ਼ ਦਾ ਪਹਿਲਾ 'ਨਸਲਵਾਦੀ ਰਾਸ਼ਟਰਪਤੀ'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ