ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਦਾ ਦੌਰ ਚੱਲ ਰਿਹਾ ਹੈ। ਅੱਜ ਦੇ ਕਾਰੋਬਾਰ ਦੌਰਾਨ ਜਿੱਥੇ ਸੋਨਾ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ, ਉੱਥੇ ਚਾਂਦੀ ਦੀ ਮਾਮੂਲੀ ਵਾਧਾ ਹੋਇਆ ਹੈ। ਸਰਾਫਾ ਬਾਜ਼ਾਰ ‘ਚ ਪ੍ਰਚੂਨ ਕਾਰੋਬਾਰ ਬੰਦ ਹੈ ਤੇ ਫਿਉਚਰਜ਼ ਟ੍ਰੇਡਿੰਗ ਵਿੱਚ ਵਪਾਰ ਹੋ ਰਿਹਾ ਹੈ।
ਅੱਜ ਦੇ ਸੋਨੇ ਦੀਆਂ ਕੀਮਤਾਂ:
ਜੇ ਅਸੀਂ ਅੱਜ ਦੇ ਕਾਰੋਬਾਰ ‘ਚ ਸੋਨੇ ਦੀ ਕੀਮਤ ਨੂੰ ਵੇਖੀਏ ਤਾਂ ਸੋਨੇ ਦੀ ਕੀਮਤ 0.01 ਫੀਸਦ ਦੀ ਮਾਮੂਲੀ ਗਿਰਾਵਟ ਨਾਲ 46,062 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ। ਗੋਲਡ ਮਿੰਨੀ ਵਿੱਚ ਵੀ ਵਪਾਰ ਹੋ ਰਿਹਾ ਸੀ।
ਚਾਂਦੀ ‘ਚ ਵੇਖੀ ਜਾਂਦੀ ਤੇਜ਼ੀ:
ਚਾਂਦੀ ਦਾ ਅੱਜ ਦਾ ਫਿਉਚਰਜ਼ ਕਾਰੋਬਾਰ ਚੰਗੀ ਵਾਧੇ ਨੂੰ ਵੇਖ ਰਿਹਾ ਹੈ ਤੇ ਇਹ ਲਗਪਗ ਅੱਧੇ ਪ੍ਰਤੀਸ਼ਤ ਦੇ ਉੱਪਰ ਕਾਰੋਬਾਰ ਕਰ ਰਿਹਾ ਸੀ। ਜੇ ਤੁਸੀਂ ਚਾਂਦੀ ਦੇ ਕਾਰੋਬਾਰ ਨੂੰ ਵੇਖਦੇ ਹੋ, ਤਾਂ ਇਹ 0.49% ਦੇ ਵਾਧੇ ਦੇ ਨਾਲ 42,550 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ।
ਕੱਲ੍ਹ ਵੀ ਸੋਨੇ ਤੇ ਚਾਂਦੀ ‘ਚ ਦੇਖੀ ਗਈ ਗਿਰਾਵਟ:
ਮੰਗਲਵਾਰ ਨੂੰ ਸੋਨੇ ਦੀ ਕੀਮਤ ਫਿਉਚਰਜ਼ ਕਾਰੋਬਾਰ ‘ਚ ਗਿਰਾਵਟ ਦੇ ਕਾਰਨ 46,000 ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਗਈ। ਹਾਲਾਂਕਿ, ਬਾਅਦ ‘ਚ ਇਸ ਵਿਚ ਕੁਝ ਤੇਜ਼ੀ ਆਈ ਤੇ ਸੋਨਾ 141 ਰੁਪਏ ਦੀ ਤੇਜ਼ੀ ਨਾਲ 46,195 ਰੁਪਏ ‘ਤੇ ਬੰਦ ਹੋਇਆ ਸੀ।
ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ, ਜਾਣੋ ਅੱਜ ਸੋਨੇ ਤੇ ਚਾਂਦੀ ਦੀ ਕੀਮਤ
ਏਬੀਪੀ ਸਾਂਝਾ
Updated at:
29 Apr 2020 03:59 PM (IST)
ਸੋਨੇ ਦੀ ਕੀਮਤ ‘ਚ ਅੱਜ ਵੀ ਗਿਰਾਵਟ ਜਾਰੀ ਹੈ। ਸੋਨਾ 46,000 ਦੇ ਕੁਝ ਉੱਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਚਾਂਦੀ ‘ਚ ਕੁਝ ਤੇਜ਼ੀ ਦਰਜ ਕੀਤੀ ਜਾ ਰਹੀ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -