ਨਵੀਂ ਦਿੱਲੀ: ਸੋਨੇ ਦੀ ਕੀਮਤ ‘ਚ ਲਗਾਤਾਰ ਵਾਧੇ ਦਾ ਦੌਰ ਚੱਲ ਰਿਹਾ ਹੈ। ਰਿਕਾਰਡ ਉੱਚਾਈਆਂ ‘ਤੇ ਜਾਣ ਤੋਂ ਬਾਅਦ, ਸੋਨੇ ਦੀ ਕੀਮਤ ਵਿੱਚ ਕੁਝ ਗਿਰਾਵਟ ਆਈ, ਪਰ ਤੇ ਵੀ ਸੋਨੇ ਦੀ ਕੀਮਤ ਉੱਚ ਪੱਧਰ ‘ਤੇ ਬਣੀ ਹੋਈ ਹੈ। ਦੂਜੇ ਪਾਸੇ, ਚਾਂਦੀ ਦੀ ਕੀਮਤ ਵੀ ਲਗਾਤਾਰ ਵਧ ਰਹੀ ਹੈ। ਸੋਨੇ ਤੇ ਚਾਂਦੀ ਦੇ ਵਾਅਦਾ ਕਾਰੋਬਾਰ ‘ਚ ਵੀ ਲਗਾਤਾਰ ਉਛਾਲ ਨਾਲ ਟ੍ਰੈਜ ਹੋ ਰਿਹਾ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਚੱਲ ਰਹੇ ਲੌਕਡਾਊਨ ਕਾਰਨ ਸੋਨੇ ਦਾ ਸਪਾਟ ਕਾਰੋਬਾਰ ਇਸ ਸਮੇਂ ਬੰਦ ਹੈ।
ਅੱਜ ਦੇ ਵਾਅਦਾ ਕਾਰੋਬਾਰ ‘ਚ ਸੋਨੇ ਦੀਆਂ ਕੀਮਤਾਂ:
ਅੱਜ ਦੇ ਵਾਅਦਾ ਕਾਰੋਬਾਰ ‘ਚ ਸੋਨੇ ਦੀ ਕੀਮਤ ਨੂੰ ਵੇਖੀਏ ਤਾਂ ਇਹ ਲਗਪਗ ਅੱਧੇ ਫੀਸਦ ਦੀ ਵਾਧਾ ਦਰ ਵੇਖੀ ਜਾ ਰਹੀ ਹੈ। ਸੋਨੇ ਦੇ 5 ਜੂਨ, 2020 ਨੂੰ ਵਾਅਦਾ ਕਾਰੋਬਾਰ ‘ਚ ਸੋਨੇ ਦੀਆਂ ਕੀਮਤਾਂ ‘ਤੇ ਨਜ਼ਰ ਮਾਰੋ ਤਾਂ ਇਹ 0.46 ਪ੍ਰਤੀਸ਼ਤ ਦੇ ਵਾਧੇ ਨਾਲ 47268 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਇਸ ਤੋਂ ਇਲਾਵਾ ਗੋਲਡ ਮਿੰਨੀ ਦੇ ਪੱਧਰ ‘ਤੇ ਨਜ਼ਰ ਮਾਰੀਏ ਤਾਂ ਇਹ 5 ਜੂਨ 2020 ਨੂੰ ਫਿਊਚਰਜ਼ ਟ੍ਰੇਡਿੰਗ ਵਿੱਚ 0.51 ਪ੍ਰਤੀਸ਼ਤ ਦੀ ਉਛਾਲ ਨਜ਼ਰ ਆਈਆ ਹੈ। ਸੋਨੇ ਦੀ ਪ੍ਰਤੀ 10 ਗ੍ਰਾਮ ਦੀ ਕੀਮਤ 'ਤੇ ਨਜ਼ਰ ਮਾਰੋ ਤਾਂ ਇਹ 47270 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
ਚਾਂਦੀ ‘ਚ ਵੀ ਤੇਜ਼ੀ ਦੇਖਣ ਨੂੰ ਮਿਲੀ:
ਸਿਲਵਰ ਦੇ ਵਾਅਦਾ ਕਾਰੋਬਾਰ ‘ਚ ਵੀ ਸ਼ਾਨਦਾਰ ਤੇਜ਼ੀ ਨਜ਼ਰ ਆਈ ਹੈ ਤੇ ਵਾਅਦਾ ਕਾਰੋਬਾਰ ਵਿੱਚ ਜੁਲਾਈ ਤੇ ਜੂਨ ਵਿੱਚ ਫਿਊਚਰਜ਼ ਟ੍ਰੇਡਿੰਗ ਜਾਰੀ ਹੈ। ਅੱਜ ਚਾਂਦੀ ਦੀ ਕੀਮਤ ਵਿੱਚ 1 ਫੀਸਦ ਤੇ 1 ਫੀਸਦ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ। ਚਾਂਦੀ ਦਾ 3 ਜੁਲਾਈ, 2020 ਨੂੰ ਕੀਮਤ 0.97% ਦੇ ਵਾਧੇ ਨਾਲ 42923 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।
ਚਾਂਦੀ ਦੀ ਮਿੰਨੀ ਵਿਚ ਅੱਜ 1 ਫੀਸਦ ਤੋਂ ਵੱਧ ਦੀ ਉਛਾਲ ਦੇ ਨਾਲ ਕਾਰੋਬਾਰ ਵੇਖਿਆ ਜਾ ਰਿਹਾ ਹੈ। ਚਾਂਦੀ ਦਾ 30 ਜੂਨ 2020 ਦਾ ਮਿੰਨੀ ਫਿਊਚਰਜ਼ ਦਾ ਇਕਰਾਰਨਾਮਾ 1.01 ਫੀਸਦੀ ਦੀ ਉਚਾਈ 'ਤੇ ਕਾਰੋਬਾਰ ਕਰ ਰਿਹਾ ਸੀ।
ਅੰਤਰਰਾਸ਼ਟਰੀ ਮਾਰਕੀਟ ਵਿੱਚ ਸੋਨੇ ਦੀ ਕੀਮਤ:
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਮਾਮੂਲੀ ਗਿਰਾਵਟ ਦੇ ਨਾਲ 1,731 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ, ਜਦੋਂਕਿ ਚਾਂਦੀ 17.02 ਡਾਲਰ ਪ੍ਰਤੀ ਔਂਸ 'ਤੇ ਰਹੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904