56 ਹਜ਼ਾਰ ਦੀ ਉਚਾਈ ਤੋਂ ਬਾਅਦ ਹੁਣ ਲਗਭਗ 48,000 ਰੁਪਏ ਦੇ ਨਜ਼ਦੀਕ। ਪਿਛਲੇ ਕੁਝ ਸਾਲਾਂ ਵਿੱਚ ਸੋਨਾ ਜਿੰਨੀ ਉਚਾਈ 'ਤੇ ਗਿਆ ਹੁਣ ਇਹ ਉੰਨੀ ਹੀ ਤੇਜ਼ੀ ਨਾਲ ਹੇਠਾਂ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸੋਨੇ ਦੇ ਖਰੀਦਦਾਰਾਂ ਨੂੰ ਲਗਦਾ ਹੈ ਕਿ ਇਸ ਦੀਆਂ ਕੀਮਤਾਂ ਹੋਰ ਘਟਣਗੀਆਂ। ਹਾਲਾਂਕਿ ਕੋਰੋਨਾ ਵੈਕਸੀਨ ਆ ਗਈ ਹੈ, ਫਿਰ ਵੀ ਆਰਥਿਕਤਾ ਸੰਕਟ ਖਤਮ ਹੋਣ ਵਿੱਚ ਬਹੁਤ ਸਮਾਂ ਲਵੇਗਾ। ਸੋਨੇ ਦੀ ਇਹ ਗਿਰਾਵਟ ਅਸਥਾਈ ਹੈ। ਸੋਨਾ ਹੋਰ ਚੜ੍ਹੇਗਾ। ਇਸ ਲਈ ਵੇਚਣ ਤੋਂ ਝਿਜਕ ਰਹੇ ਹਨ।  ਸਵਾਲ ਇਹ ਹੈ ਕਿ ਨਿਵੇਸ਼ਕ ਨੂੰ ਕੀ ਕਰਨਾ ਚਾਹੀਦਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੋਨੇ 'ਚ ਅਗਲੇ ਕੁਝ ਦਿਨਾਂ ਲਈ ਕਮਜ਼ੋਰੀ ਵੇਖਣ ਨੂੰ ਮਿਲ ਸਕਦੀ ਹੈ, ਪਰ ਕੁਲ ਮਿਲਾ ਕੇ ਅਰਥ ਵਿਵਸਥਾ ਕੋਈ ਗਤੀ ਨਹੀਂ ਦਿਖ ਰਹੀ ਹੈ ਅਤੇ ਇਸ ਦੀਆਂ ਸੰਭਾਵਨਾਵਾਂ ਅਜੇ ਵੀ ਕਮਜ਼ੋਰ ਹਨ। ਅਮਰੀਕੀ ਡਾਲਰ ਅਜੇ ਵੀ ਕਮਜ਼ੋਰ ਹੈ। ਇਸ ਲਈ ਜਲਦੀ ਹੀ ਸੋਨੇ ਵਿੱਚ ਰਿਕਵਰੀ ਵੇਖੀ ਜਾ ਸਕਦੀ ਹੈ। ਦਿਲਜੀਤ ਦੇ ਹੱਕ 'ਚ ਖੜੇ ਪੰਜਾਬੀ ਕਲਾਕਾਰ, ਕੰਗਨਾ ਨੂੰ ਸੁਣਾਈਆਂ ਖਰੀਆਂ-ਖਰੀਆਂ ਹਾਲਾਂਕਿ, ਇਸ ਸਮੇਂ ਜਦੋਂ ਸੋਨੇ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ, ਖਰੀਦਾਰੀ ਦੇ ਵਧੀਆ ਮੌਕੇ ਵੀ ਹਨ। ਉਨ੍ਹਾਂ ਲਈ ਜਿਨ੍ਹਾਂ ਨੇ ਉੱਚ ਪੱਧਰਾਂ ਵਿੱਚ ਸੋਨਾ ਖਰੀਦਿਆ ਸੀ, ਉਨ੍ਹਾਂ ਲਈ ਇਹ ਚੰਗਾ ਰਹੇਗਾ ਕਿ ਅਜੇ ਇਸ ਨੂੰ ਹੋਲਡ ਰੱਖੋ। ਉਹ ਸਹੀ ਮੌਕੇ ਦੀ ਉਡੀਕ ਕਰਨ। ਅਜੇ ਤੱਕ ਸੋਨੇ 'ਚ ਟਰੇਂਡ ਨੈਗੇਟਿਵ ਨਹੀਂ ਹੋਇਆ ਹੈ। ਦਰਅਸਲ, ਸੋਨੇ ਨੇ ਹਮੇਸ਼ਾ ਚੰਗਾ ਰਿਟਰਨ ਕੀਤਾ ਹੈ। ਪਿਛਲੇ ਇਕ ਸਾਲ 'ਚ ਕਿਸੇ ਵੀ ਅਸੈੱਟ ਕਲਾਸ 'ਚ ਅਜਿਹੀ ਰਿਟਰਨ ਨਹੀਂ ਮਿਲੀ ਹੈ। ਸੋਨੇ ਦਾ ਗਲੋਬਲ ਆਊਟਲੁੱਕ ਵੀ ਪੌਜ਼ੇਟਿਵ ਹੈ। ਕੁਝ ਵਿਸ਼ਲੇਸ਼ਕ ਮੰਨਦੇ ਹਨ ਕਿ ਇਹ 54 ਹਜ਼ਾਰ ਰੁਪਏ ਦੇ ਅੰਕੜੇ ਨੂੰ ਛੂਹ ਸਕਦਾ ਹੈ। ਦਰਅਸਲ, ਸ਼ੇਅਰ ਬਾਜ਼ਾਰ 'ਚ ਉਛਾਲ ਆਉਣ ਕਾਰਨ ਨਿਵੇਸ਼ਕਾਂ ਦਾ ਰੁਝਾਨ ਇਸ ਵੱਲ ਵਧਿਆ ਹੈ। ਇਹੀ ਕਾਰਨ ਹੈ ਕਿ ਸੋਨੇ ਵਿੱਚ ਨਿਵੇਸ਼ ਘੱਟ ਹੋਇਆ ਹੈ। ਪਰ ਇਹ ਅਸਥਾਈ ਰੁਝਾਨ ਹੈ। ਹਾਲਾਂਕਿ ਕੋਰੋਨਾ ਵੈਕਸੀਨ ਤਿਆਰ ਹੈ, ਆਮ ਲੋਕਾਂ ਤੱਕ ਪਹੁੰਚਣ ਵਿੱਚ ਬਹੁਤ ਸਮਾਂ ਹੈ ਅਤੇ ਇਸ ਦਾ ਜਲਦੀ ਆਰਥਿਕਤਾ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਲਈ ਤੁਹਾਡੇ ਕੋਲ ਸੋਨਾ ਹੈ, ਤਾਂ ਇਸ ਨੂੰ ਅਜੇ ਹੋਲਡ ਰੱਖੋ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ