ਨਵੀਂ ਦਿੱਲੀ: ਸੋਨੇ ਦੀ ਕੀਮਤ ਵਿਚ ਲਗਾਤਾਰ ਗਿਰਾਵਟ ਜਾਰੀ ਹੈ। ਮੰਗਲਵਾਰ ਤੋਂ ਬਾਅਦ ਹੁਣ ਬੁੱਧਵਾਰ ਨੂੰ ਇਸਦੀ ਕੀਮਤ ਹੇਠਾਂ ਆਈਆਂ ਹਨ। ਜਿਵੇਂ ਹੀ ਅਮਰੀਕਾ ਵਿੱਚ ਸੱਤਾ ਦੇ ਤਬਾਦਲੇ ਦੇ ਹਾਲਾਤ ਸਪੱਸ਼ਟ ਹੁੰਦੇ ਹੋਏ, ਆਰਥਿਕ ਮੋਰਚੇ 'ਤੇ ਮੁਸ਼ਕਲਾਂ ਘਟਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਸ ਨੇ ਗਲੋਬਲ ਮਾਰਕੀਟ ਵਿਚ ਸੋਨੇ ਦੀਆਂ ਕੀਮਤਾਂ ਘਟਾਈਆਂ ਹਨ। ਇਸਦਾ ਅਸਰ ਘਰੇਲੂ ਬਾਜ਼ਾਰ ਵਿਚ ਦਿਖਾਇਆ ਹੈ ਅਤੇ ਸੋਨੇ ਦੀਆਂ ਕੀਮਤਾਂ ਘਟੀਆਂ ਹਨ।
ਅਹਿਮਦਾਬਾਦ ਵਿਚ ਸੋਨੇ ਦੀ ਕੀਮਤ 48,958 ਰੁਪਏ ਪ੍ਰਤੀ ਦਸ ਗ੍ਰਾਮ ਸੀ। ਗੋਲਡ ਫਿਉਚਰ ਦੀ ਕੀਮਤ 48464 ਰੁਪਏ ਪ੍ਰਤੀ ਦਸ ਗ੍ਰਾਮ ਸੀ। ਮੰਗਲਵਾਰ ਨੂੰ ਦਿੱਲੀ ਵਿਚ ਸਪਾਟ ਗੋਲਡ 1049 ਰੁਪਏ ਦੀ ਗਿਰਾਵਟ ਨਾਲ 48,569 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ, ਜਦੋਂਕਿ ਚਾਂਦੀ 1,588 ਰੁਪਏ ਦੀ ਗਿਰਾਵਟ ਦੇ ਨਾਲ 59,301 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।
Petrol-Diesel Price: ਪੈਟਰੋਲ-ਡੀਜ਼ਲ ਦੇ ਭਾਅ ਨੇ ਮਾਰੀ ਉਡਾਰੀ, ਜਾਣੋ ਆਪਣੇ ਸ਼ਹਿਰ 'ਚ ਰੇਟ
ਗਲੋਬਲ ਬਾਜ਼ਾਰ ਵਿਚ ਕਮਜ਼ੋਰ ਡਾਲਰ ਕਾਰਨ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਥੋੜ੍ਹਾ ਵਾਧਾ ਹੋਇਆ। ਸਪਾਟ ਸੋਨਾ 0.1% ਦੀ ਤੇਜ਼ੀ ਨਾਲ 1,809.41 ਡਾਲਰ 'ਤੇ ਬੰਦ ਹੋਇਆ। ਉਧਰ ਯੂਐਸ ਗੋਲਡ ਫਿਉਚਰ ਨੇ 0.2 ਪ੍ਰਤੀਸ਼ਤ ਦੀ ਤੇਜ਼ੀ ਦਰਜ ਕੀਤੀ ਅਤੇ 1807.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਗਲੋਬਲ ਬਾਜ਼ਾਰ ਵਿਚ ਵੀ ਸੋਨੇ ਦੀ ਮੰਗ ਘੱਟ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Gold-Silver Rates: ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਸੋਨਾ-ਚਾਂਦੀ ਦੀਆਂ ਤਾਜ਼ਾ ਕੀਮਤਾਂ
ਏਬੀਪੀ ਸਾਂਝਾ
Updated at:
25 Nov 2020 01:24 PM (IST)
ਐਮਸੀਐਕਸ 'ਚ ਗੋਲਡ ਦੀ ਕੀਮਤਾਂ 0.74 ਫੀਸਦ ਯਾਨੀ 81 ਰੁਪਏ ਡਿੱਗ ਕੇ 48,504 ਰੁਪਏ ਪ੍ਰਤੀ ਦਸ ਗ੍ਰਾਮ ਤਕ ਪਹੁੰਚ ਗਏ, ਉਧਰ ਚਾਂਦੀ ਦੀਆਂ ਕੀਮਤਾਂ 0.22 ਫੀਸਦ ਯਾਨੀ 131 ਰੁਪਏ ਘੱਟ ਕੇ 59,490 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ।
- - - - - - - - - Advertisement - - - - - - - - -