ਨਵੀਂ ਦਿੱਲੀ: ਇੱਕ ਨਾਬਾਲਗ ਲੜਕੀ ਦੇ ਅਗਵਾ ਮਾਮਲੇ 'ਚ ਮੁਲਜ਼ਮ ਨੂੰ 3 ਸਾਲ ਮਗਰੋਂ ਕੇਂਦਰੀ ਜਾਂਚ ਬਿਊਰੋ (CBI) ਨੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਤੇ 2017 'ਚ 16 ਸਾਲਾ ਲੜਕੀ ਨੂੰ ਭਜਾ ਕੇ ਲੈ ਜਾਣ ਦਾ ਮਾਮਲਾ ਦਰਜ ਹੈ। ਮੁਲਜ਼ਮ ਦੀ ਪਛਾਣ ਅਰੁਣ ਲਾਲ ਵਜੋਂ ਹੋਈ ਹੈ। ਲੜਕੀ ਹੁਣ ਬਾਲਗ ਹੋ ਚੁੱਕੀ ਹੈ ਜਿਸ ਮਗਰੋਂ ਪੁਲਿਸ ਨੇ ਉਸ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਹੈ। ਹੁਣ ਮੁਲਜ਼ਮ ਨੂੰ ਟ੍ਰਾਂਜਿਟ ਰਿਮਾਂਡ ਲਈ ਅਦਾਲਤ 'ਚ ਪੇਸ਼ ਕੀਤਾ ਜਾਏਗਾ।
ਮੁਲਜ਼ਮ ਅਰੁਣ ਲਾਲ ਤੇ ਦੋਸ਼ ਹਨ ਕਿ ਉਸ ਨੇ ਸਾਲ 2017 'ਚ 26 ਫਰਵਰੀ ਵਾਲੇ ਦਿਨ ਮੱਧ ਪ੍ਰਦੇਸ਼ ਦੇ ਭਿੰਡ ਤੋਂ ਇੱਕ ਲੜਕੀ ਨੂੰ ਕਿਡਨੈਪ ਕਰ ਲਿਆ ਸੀ। ਲੜਕੀ ਦੇ ਪਿਤਾ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮੱਧ ਪ੍ਰਦੇਸ਼ ਹਾਈਕੋਰਟ ਨੇ 6 ਦਸੰਬਰ 2019 ਨੂੰ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ ਸੀ।
ਉਦੋਂ ਤੱਕ ਮੱਧ ਪ੍ਰਦੇਸ਼ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਲੜਕੀ ਦੇ ਪਿਤਾ ਨੇ ਦੋਸ਼ ਲਾਏ ਕਿ ਜਦੋਂ ਮੁਲਜ਼ਮ ਉਸ ਦੀ ਬੇਟੀ ਨੂੰ ਲੈ ਕੇ ਭੱਜ ਰਿਹਾ ਸੀ ਤਾਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਨੇ ਉਸ ਨੂੰ ਦੇਸੀ ਪਿਸਤੌਲ ਦਿੱਖਾ ਕੇ ਡਰਾ ਦਿੱਤਾ।
CBI ਨੇ ਬੈਂਕ ਖਾਤੇ ਰਾਹੀਂ ਦੋਸ਼ੀ ਦਾ ਪਤਾ ਲਾਇਆ ਹੈ। CBI ਨੇ ਬੈਂਕ ਅਧਿਕਾਰੀਆਂ ਦੀ ਮਦਦ ਨਾਲ ਕਿਸੇ ਕੰਮ ਦੇ ਬਹਾਨੇ ਉਸ ਨੂੰ ਬੈਂਕ ਬੁਲਾਇਆ ਤੇ ਗ੍ਰਿਫ਼ਤਾਰ ਕਰ ਲਿਆ।