ਨਵੀਂ ਦਿੱਲੀ: ਦੁਨੀਆਂ ਦੇ ਦੂਜੇ ਸਭ ਤੋਂ ਅਮੀਰ ਸ਼ਖਸ ਟੇਲਸਾ ਦੇ ਮੁਖੀ ਏਲਮ ਮਾਸਕ ਬਣ ਗਏ ਹਨ। ਬਲੂਮਬਰਗ ਬਿਲਿਅਨੇਅਰਸ ਇੰਡੈਕਸ ਦੇ ਮੁਤਾਬਕ ਏਲਨ ਦੀ ਸੰਪੱਤੀ 128 ਬਿਲੀਅਨ ਡਾਲਰ ਹੈ। ਜੋ ਕਰੀਬ 9.47 ਕਰੋੜ ਰੁਪਏ ਬਣੀ। ਏਲਨ ਮਸਕ ਨੇ ਬਿਲ ਗੇਟਸ ਨੂੰ ਪਿੱਛੇ ਛੱਡਦਿਆਂ ਹੋਇਆ ਦੂਜੇ ਸਥਾਨ 'ਤੇ ਆਪਣੀ ਥਾਂ ਬਣਾ ਲਈ ਹੈ।


ਐਮੇਜ਼ਨ ਦੇ ਆਨਰ ਜੇਫ ਬੇਜੋਸ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਬੇਜੋਸ ਦੀ ਨੈਟਵਰਥ 182 ਬਿਲੀਅਨ ਡਾਲਰ ਹੈ। ਪ੍ਰਤੀਦਿਨ ਦੀ ਕਮਾਈ ਦੇ ਬਾਰੇ 'ਚ ਗੱਲ ਕਰਨ ਤਾਂ ਐਲਨ ਮਾਸਕ ਸਭ ਤੋਂ ਅੱਗੇ ਹਨ। ਏਲਨ ਪ੍ਰਤੀਦਿਨ 2.25 ਕਰੋੜ ਰੁਪਏ ਕਮਾ ਰਹੇ ਹਨ। ਇਸ ਪਿੱਛੇ ਵਜ੍ਹਾ ਟੇਸਲਾ ਦੇ ਸ਼ੇਅਰਾਂ 'ਚ ਉਛਾਲ ਹੈ। ਜਿਸ 'ਚ ਨੈਟਵਰਥ 'ਚ ਭਾਰੀ ਇਜ਼ਾਫਾ ਹੋਇਆ ਹੈ। ਉੱਥੇ ਹੀ ਬਿਲ ਗੇਟਸ ਨੂੰ ਪਿੱਛੇ ਛੱਡਦਿਆਂ ਦੂਜੇ ਸਥਾਨ 'ਤੇ ਥਾਂ ਬਣਾਉਣ 'ਤੇ ਟਵਿਟਰ ਨੇ ਮੀਮ ਬਣਾਏ ਹਨ।


ਸਭ ਤੋਂ ਪਹਿਲਾਂ ਏਲਨ ਮਸਕ ਨੇ ਉਸ ਟੀਵਟ 'ਤੇ ਰੀਐਕਟ ਕੀਤਾ ਜਿਸ 'ਚ ਟੇਲਸਾ ਦੀ ਇਸ ਕਾਮਯਾਬੀ ਦੀ ਗੱਲ ਕੀਤੀ ਗਈ। ਏਲਨ ਨੇ ਰੀਐਕਟ ਕਰਦਿਆਂ ਲਿਖਿਆ, ‘”WOW”.





ਇਕ ਯੂਜ਼ਰ ਨੇ ਟਵਿਟਰ 'ਤੇ ਫਿਰ ਹੇਰਾਫੇਰੀ ਦਾ ਡਾਇਲੌਗ ਸ਼ੇਅਰ ਕੀਤਾ, 'ਜਿਸ 'ਚ ਪਰੇਸ਼ ਰਾਵਲ ਨੂੰ ਏਲਨ ਮਾਸਕ ਦੇ ਰੂਪ ਚ ਦਿਖਾਇਆ ਗਿਆ ਹੈ।'





ਇਕ ਹੋਰ ਯੂਜ਼ਰ ਨੇ ਨਵਾਜ਼ੁਦੀਨ ਸਿਦੀਕੀ ਦਾ ਡਾਇਲੌਕ ਸ਼ੇਅਰ ਕੀਤਾ ਜਿਸ 'ਚ ਉਹ ਕਹਿੰਦੇ ਹਨ ਚਾਂਦ ਪਰ ਹੈ ਅਪੁਨ।





ਇਕ ਯੂਜ਼ਰ ਨੇ 'ਮਿਰਜ਼ਾਪੁਰ-2' ਦਾ ਡਾਇਲੌਗ ਸ਼ੇਅਰ ਕੀਤਾ, ਜਿਸ 'ਚ ਮੁੰਨਾ ਨੂੰ ਏਲਨ ਬਣਾਉਂਦੇ ਹੋਏ ਲਿਖਿਆ, 'ਜਲਵਾ ਹੈ ਹਮਾਰਾ ਯਹਾਂ।' ਤਹਾਨੂੰ ਦੱਸ ਦੇਈਏ, ਜਨਵਰੀ ਮਹੀਨੇ 'ਚ ਏਲਨ ਮਸਕ ਰੈਕਿੰਗ 'ਚ 35ਵੇਂ ਸਥਾਨ 'ਤੇ ਸਨ 'ਤੇ ਹੁਣ ਉਹ ਦੂਜੇ ਸਥਾਨ 'ਤੇ ਆ ਗਏ ਹਨ।


ਬਾਇਡਨ ਸਰਕਾਰ 'ਚ ਮੰਤਰੀ ਬਣਨ ਬਾਰੇ ਓਬਾਮਾ ਦਾ ਵੱਡਾ ਬਿਆਨ, ਪਤਨੀ ਦਾ ਨਾਂਅ ਲੈਕੇ ਕੀਤਾ ਸਪਸ਼ਟ


ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤਾ 'ਨਿਵਾਰ' ਦਾ ਅਲਰਟ, ਇੰਡੀਗੋ ਨੇ 49 ਉਡਾਣਾਂ ਕੀਤੀਆਂ ਰੱਦ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ