ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਚੱਕਰਵਾਤ 'ਨਿਵਾਰ' ਕਾਰਨ ਦੱਖਣੀ ਭਾਰਤੀ ਸੂਬੇ ਤਾਮਿਲਨਾਡੂ ਤੇ ਪੁੱਡੂਚੇਰੀ 'ਚ ਹਾਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮਹਾਨਿਰਦੇਸ਼ਕ ਮ੍ਰਿਤੁੰਜਯ ਮਹਾਪਾਤਰ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਦੇ ਬਣੇ ਗਹਿਰੇ ਦਬਾਅ ਦਾ ਖੇਤਰ ਚੱਕਰਵਾਤ 'ਨਿਵਾਰ' 'ਚ ਬਦਲ ਗਿਆ ਹੈ। ਜਿਸ ਦੀ ਅੱਜ ਭਾਰੀ ਤੂਫਾਨ ਦੇ ਰੂਪ 'ਚ ਤਾਮਿਲਨਾਡੂ ਤੇ ਪੁੱਡੂਚੇਰੀ ਦੇ ਤਟ ਨਾਲ ਟਕਰਾਉਣ ਦਾ ਖਦਸ਼ਾ ਹੈ।
ਉੱਥੇ ਹੀ ਚੱਕਰਵਾਤ 'ਨਿਵਾਰ' ਦੇ ਹਾਈ ਅਲਰਟ ਜਾਰੀ ਹੋਣ ਤੋਂ ਬਾਅਦ ਏਅਰਲਾਇਨਜ਼ ਕੰਪਨੀ ਇੰਡੀਗੋ ਨੇ ਚੇਨੱਈ 'ਚ ਆਪਣੀਆਂ 49 ਫਲਾਇਟਾਂ ਰੱਦ ਕਰ ਦਿੱਤੀਆਂ। ਕੰਪਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 25 ਨਵੰਬਰ ਨੂੰ ਇੰਡੀਗੋ ਦੀਆਂ ਸਾਰੀਆਂ ਉਡਾਣਾਂ ਰੱਦ ਰਹਿਣਗੀਆਂ।
ਮੌਸਮ ਵਿਭਾਗ ਨੇ ਮੰਗਲਵਾਰ ਦੱਸਿਆ ਕਿ 'ਨਿਵਾਰ' ਬੁੱਧਵਾਰ ਚੇਨੱਈ ਤੋਂ 50 ਕਿਲੋਮੀਟਰ ਦੂਰ ਸੂਬੇ ਦੇ ਮਾਮੱਲਾਪੁਰਮ ਤੇ ਪੁੱਡੂਚੇਰੀ ਦੇ ਕਰਾਈਕਲ ਤਟ ਨਾਲ ਬੁੱਧਵਾਰ ਦੇਸ਼ ਸ਼ਾਮ ਭਾਰੀ ਤੂਫਾਨ ਦੇ ਰੂਪ 'ਚ ਟਕਰਾ ਸਕਦਾ ਹੈ। ਇਸ ਦੌਰਾਨ 100 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਜਿਸ ਦੀ ਗਤੀ 120 ਕਿਲੋਮੀਟਰ ਪ੍ਰਤੀ ਘੰਟੇ ਤਕ ਜਾ ਸਕਦਾ ਹੈ।
ਦਿੱਲੀ 'ਚ ਕੋਰੋਨਾ ਬਣਿਆ ਕਹਿਰ, ਕਬਰਿਸਤਾਨ 'ਚ ਨਹੀਂ ਬਚੀ ਜਗ੍ਹਾ
ਚੱਕਰਵਾਤ ਦਾ ਹਾਈ ਅਲਰਟ ਜਾਰੀ ਹੋਣ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਤੇ ਪੁੱਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਵਾਮੀ ਨਾਲ ਗੱਲਬਾਤ ਕਰਕੇ ਹਾਲਾਤ ਦੀ ਜਾਣਕਾਰੀ ਲਈ ਤੇ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ