ਉੱਤਰ ਪ੍ਰਦੇਸ਼ ਦੇ ਮੇਰਠ 'ਚ ਪੁਲਿਸ ਕਰਮੀਆਂ ਨੇ ਠੰਡ ਤੋਂ ਇਕ ਕੁੱਤੇ ਦੀ ਜਾਨ ਬਚਾਈ। ਇਹ ਕੁੱਤਾ ਪੁਲਿਸ ਦਾ ਵਫਾਦਾਰ ਸੀ ਤੇ ਪੁਲਿਸ ਵਾਲੇ ਹੀ ਉਸ ਦੇ ਖਾਣ-ਪੀਣ ਦਾ ਇੰਤਜ਼ਾਮ ਕਰਦੇ ਸਨ। ਮੰਗਲਵਾਰ ਪੁਲਿਸਕਰਮੀਆਂ ਨੇ ਕੁੱਤੇ ਨੂੰ ਠੰਡ 'ਚ ਆਕੜਦਿਆਂ ਹੋਇਆਂ ਦੇਖਿਆਂ ਤਾਂ ਉਸ ਦੀ ਜਾਨ ਬਚਾਉਣ 'ਚ ਜੁੱਟ ਗਏ।
ਮਨੁੱਖਤਾ ਦੀ ਮਿਸਾਲ ਦਿੰਦਿਆਂ ਪੁਲਿਸ ਵਾਲੇ ਕੁੱਤੇ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਦੇ ਨਜ਼ਰ ਆਏ। ਪੁਲਿਸ ਵਾਲਿਆਂ ਨੇ ਪਹਿਲਾਂ ਅੱਗ ਬਾਲੀ ਤੇ ਚਾਹ ਪਿਆ ਕੇ ਉਸ ਨੂੰ ਨਿੱਘ ਦੇਣ ਦੀ ਕੋਸ਼ਿਸ਼ ਕੀਤੀ। ਆਖਿਰਕਾਰ ਇਹ ਕੋਸ਼ਿਸ਼ ਕਾਮਯਾਬ ਹੋਈ ਤੇ ਕੁੱਤਾ ਆਪਣੇ ਪੈਰਾਂ 'ਤੇ ਚੱਲਣ ਲੱਗਾ। ਏਨਾ ਹੀ ਨਹੀਂ ਪੁਲਿਸ ਕਰਮੀ ਆਪਣੀ ਡਿਊਟੀ ਨਿਭਉਂਦੇ ਬੇਜ਼ੁਬਾਨ ਜਾਨਵਰ ਨੂੰ ਬਚਾਉਣ ਲਈ ਆਪਣੀ ਗੱਡੀ 'ਚ ਹਸਪਤਾਲ ਲੈ ਕੇ ਗਏ ਪੁਲਿਸ ਵਾਲਿਆਂ ਦੇ ਇਸ ਕੰਮ ਦੀ ਉੱਚ ਅਧਿਕਾਰੀਆਂ ਨੇ ਵੀ ਸ਼ਲਾਘਾ ਕੀਤੀ।