ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਦੀ ਅਗਵਾਈ 'ਚ ਬਣ ਰਹੇ ਪੋਰਟਫੋਲਿਓ 'ਚ ਸਾਬਕਾ ਰਾਸ਼ਟਰਪਤੀ ਬਰਕਾ ਓਬਾਮਾ ਦੇ ਹਿੱਸਾ ਲੈਣ ਦੀ ਗੱਲ ਜ਼ੋਰਾਂ 'ਤੇ ਹੈ। ਅਜਿਹੀਆਂ ਕਿਆਰਾਈਆਂ ਹਨ ਕਿ ਕੀ ਓਬਾਮਾ, ਜੋ ਬਾਇਡਨ ਦੇ ਮੰਤਰੀਮੰਡਲ 'ਚ ਹਿੱਸਾ ਲੈਣਗੇ? ਇਸ ਸਵਾਲ 'ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਆਪਣੀ ਗੱਲ ਸਾਫ ਕਰ ਦਿੱਤੀ ਹੈ।


ਓਬਾਮਾ ਦੀ ਨਵੀਂ ਕਿਤਾਬ 'A Promised Land' ਰਿਲੀਜ਼ ਹੋਈ ਹੈ ਤੇ ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਜੇਕਰ ਉਨ੍ਹਾਂ ਕੈਬਨਿਟ ਮੰਤਰੀ ਦਾ ਅਹੁਦਾ ਸਾਂਭਿਆ ਤਾਂ ਮਿਸ਼ੇਲ ਉਨ੍ਹਾਂ ਨੂੰ ਛੱਡ ਦੇਵੇਗੀ। ਆਪਣੇ ਬਿਆਨ 'ਚ ਅੱਗੇ ਉਨ੍ਹਾਂ ਕਿਹਾ ਚਾਰ ਸਾਲ ਪਹਿਲਾਂ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਜ਼ਿਆਦਾ ਖੁਸ਼ ਰਹਿਣ ਲੱਗੀ ਸੀ। ਉਨ੍ਹਾਂ ਕਿਹਾ ਦਫਤਰ 'ਚ ਕੰਮ ਕਾਜ ਤੋਂ ਛੁਟਕਾਰਾ ਮਿਲਣ ਮਗਰੋਂ ਉਹ ਕਾਫੀ ਰਿਲੈਕਸ ਮਹਿਸੂਸ ਕਰਦੀ ਹੈ।


ਪੀਪਲ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਓਬਾਮਾ ਨੇ ਕਿਹਾ 'ਜਦੋਂ ਰਾਸ਼ਟਰਪਤੀ ਦਾ ਕਾਰਜਕਾਲ ਸੀ ਉਸ ਸਮੇਂ ਮਿਸ਼ੇਲ ਜ਼ਿਆਦਾ ਤਣਾਅ ਮਹਿਸੂਸ ਕਰਦੀ ਸੀ। ਉਨ੍ਹਾਂ ਕਿਹਾ ਮਿਸ਼ੇਲ ਹਰ ਚੀਜ਼ ਬਿਹਤਰ ਕਰਨ ਦੀ ਕੋਸ਼ਿਸ਼ 'ਚ ਤਣਾਅ ਤੇ ਦਬਾਅ ਮਹਿਸੂਸ ਕਰਦੀ ਸੀ।


ਆਪਣੀ ਪੁਰਾਣੀ ਜ਼ਿੰਦਗੀ ਨੂੰ ਯਾਦ ਕਰਦਿਆਂ ਓਬਾਮਾ ਨੇ ਇਕ ਵਾਕਯ ਦਾ ਜ਼ਿਕਰ ਕੀਤਾ ਕਿ ਜਦੋਂ ਉਹ ਰਾਤ ਦੇ ਹਨੇਰੇ 'ਚ ਆਪਣੀ ਪਤਨੀ ਨੂੰ ਬੁੱਕਲ 'ਚ ਲੈਕੇ ਸੋਚ ਰਹੇ ਸਨ ਕਿ ਪਹਿਲਾਂ ਜ਼ਿੰਦਗੀ ਕਿੰਨੀ ਸੌਖੀ ਸੀ। ਉਨ੍ਹਾਂ ਆਪਣੀ ਪਤਨੀ ਦੀ ਤਾਰੀਫ ਕਰਦਿਆਂ ਕਿਹਾ, 'ਕਈ ਵਾਰ ਮਿਸ਼ੇਲ ਨੇ ਕੰਮ ਨੂੰ ਪਹਿਲ ਦਿੰਦਿਆਂ ਆਪਣੀਆਂ ਫੀਲਿੰਗਸ ਜ਼ਾਹਰ ਨਹੀਂ ਕੀਤੀਆਂ। ਮਨ ਦੀਆਂ ਗੱਲਾਂ ਨੂੰ ਆਪਣੇ ਤਕ ਸੀਮਿਤ ਰੱਖਦੀ ਸੀ ਤਾਂ ਜੋ ਮੇਰੇ 'ਤੇ ਜ਼ਿਆਦਾ ਬੋਝ ਵਾ ਪਵੇ।'


ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤਾ 'ਨਿਵਾਰ' ਦਾ ਅਲਰਟ, ਇੰਡੀਗੋ ਨੇ 49 ਉਡਾਣਾਂ ਕੀਤੀਆਂ ਰੱਦ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ