ਨਵੀਂ ਦਿੱਲੀ: ਅਮਰੀਕੀ ਬਾਂਡ ਦੇ ਯੀਲਡ ਵਿੱਚ ਵਾਧੇ ਕਾਰਨ ਸ਼ੁੱਕਰਵਾਰ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਦੋ ਸੈਸ਼ਨਾਂ ਦੌਰਾਨ ਸੋਨੇ ਦੀ ਕੀਮਤ ਵਧ ਕੇ ਦੋ ਹਫ਼ਤਿਆਂ ਦੇ ਟੌਪ ’ਤੇ ਪੁੱਜ ਗਈ ਸੀ। ਗਲੋਬਲ ਹਾਲਾਤ ਦੇ ਦਬਾਅ ਕਾਰਨ ਘਰੇਲੂ ਬਾਜ਼ਾਰ ’ਚ MCX ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।
MCX ਵਿੱਚ ਗੋਲਡ ਫ਼ਿਊਚਰ ਵਿੱਚ 0.1 ਫ਼ੀ ਸਦੀ ਗਿਰਾਵਟ ਵੇਖੀ ਗਈ ਤੇ ਸੋਨੇ ਦਾ ਭਾਅ 44,904 ਰੁਪਏ ਪ੍ਰਤੀ 10 ਗ੍ਰਾਮ (ਤੋਲ਼ਾ) ’ਤੇ ਪੁੱਜ ਗਿਆ। ਚਾਂਦੀ ਵੀ 1 ਫ਼ੀਸਦੀ ਡਿੱਗ ਕੇ 67,100 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਚਲੀ ਗਈ।
ਪਿਛਲੇ ਸੈਸ਼ਨ ’ਚ ਸੋਨਾ 0.3 ਫ਼ੀਸਦੀ ਵਧਿਆ ਸੀ ਤੇ ਚਾਂਦੀ ਦੇ ਰੇਟ ਵਿੱਚ 0.7 ਦਾ ਵਾਧਾ ਹੋਇਆ ਸੀ। MCX ਵਿੱਚ ਗੋਲਡ ਨੂੰ 45,200 ਰੁਪਏ ਤੋਂ ਲੈ ਕੇ 45,600 ਰੁਪਏ ਤੱਕ ਦੀ ਰਜ਼ਿਸਟੈਂਸ ਮਿਲ ਸਕਦੀ ਹੈ। ਨਾਲ ਹੀ ਇਸ ਵਿੱਚ 44,100 ਰੁਪਏ ਦੀ ਸਪੋਰਟ ਵੀ ਦਿਸ ਰਹੀ ਹੈ।
ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨਾ 105 ਰੁਪਏ ਵਧ ਕੇ 44,509 ਰੁਪਏ ਪ੍ਰਤੀ 10 ਗ੍ਰਾਮ ਉੱਤੇ ਪੁੱਜ ਗਿਆ। ਪਿਛਲਾ ਬੰਦ ਭਾਅ 44,404 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ ਪ੍ਰਤੀ ਕਿਲੋਗ੍ਰਾਮ 1,073 ਰੁਪਏ ਦੀ ਤੇਜ਼ੀ ਨਾਲ 67,364 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪੁੱਜ ਗਈ।
ਪਿਛਲੇ ਦਿਨ ਦਾ ਬੰਦ ਭਾਅ 6,291 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦਾ ਭਾਅ ਗਿਰਾਵਟ ਨਾਲ 1,738 ਡਾਲਰ ਪ੍ਰਤੀ ਔਂਸ ਸੀ, ਜਦ ਕਿ ਚਾਂਦੀ ਦਾ ਭਾਅ 26.36 ਡਾਲਰ ਪ੍ਰਤੀ ਔਂਸ ਉੱਤੇ ਲਗਪਗ ਸਥਿਰ ਰਿਹਾ।
ਗਲੋਬਲ ਮਾਰਕਿਟ ਵਿੱਚ ਸ਼ੁੱਕਰਵਾਰ ਨੂੰ ਸੋਨਾ 0.5 ਫ਼ੀਸਦੀ ਡਿੱਗ ਕੇ 1728.63 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਿਆ। ਇਹ 1 ਮਾਰਚ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।
ਇਹ ਵੀ ਪੜ੍ਹੋ: ਸਬਜ਼ੀ ਫ਼ਰੋਸ਼ ਬਣਿਆ ਨਗਰ ਕੌਂਸਲ ਦਾ ਮੁਖੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904