ਨਵੀਂ ਦਿੱਲੀ: ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari in Lok Sabha) ਨੇ ਲੋਕ ਸਭਾ ’ਚ ਵਾਹਨ ਸਕ੍ਰੈਪਿੰਗ ਨੀਤੀ (New Vehicle Scrapping Policy) ਦਾ ਐਲਾਨ ਕੀਤਾ, ਜਿਸ ਅਧੀਨ ਤੁਹਾਡੀ ਪੁਰਾਣੀ ਗੱਡੀ (Old Vehicles) ਦੇ ਸਕ੍ਰੈਪ ਸਰਟੀਫ਼ਿਕੇਟ ਦੇਣ ’ਤੇ ਤੁਹਾਨੂੰ ਨਾ ਸਿਰਫ਼ ਨਵੀਂ ਗੱਡੀ ਉੱਤੇ ਡਿਸਕਾਊਂਟ ਮਿਲੇਗਾ, ਸਗੋਂ ਰੋਡ ਟੈਕਸ ਤੋਂ ਵੀ ਛੋਟ ਮਿਲ ਸਕਦੀ ਹੈ। ਨਵੀਂ ਵਾਹਨ ਸਕ੍ਰੈਪਿੰਗ ਨੀਤੀ ਅਧੀਨ ਦੇਸ਼ ’ਚ ਚੱਲਣ ਵਾਲੇ ਵਾਹਨਾਂ ਨੂੰ ਇੱਕ ਤੈਅ ਸਮੇਂ ਮੁਤਾਬਕ ਫ਼ਿੱਟਨੈੱਸ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।

ਨਵੀਂ ਨੀਤੀ ਮੁਤਾਬਕ ਨਿਜੀ ਵਾਹਨਾਂ ਨੂੰ 20 ਸਾਲਾਂ ਅਤੇ ਵਪਾਰਕ ਵਾਹਨਾਂ ਨੂੰ 15 ਸਾਲਾਂ ਬਾਅਦ ਫ਼ਿੱਟਨੈੱਸ ਟੈਸਟ ਕਰਵਾਉਣਾ ਹੋਵੇਗਾ। ਪੁਰਾਣੀਆਂ ਗੱਡੀਆਂ ਦਾ ਫ਼ਿੱਟਨੈੱਸ ਟੈਸਟ ਆਟੋਮੇਟਡ ਸੈਂਟਰਾਂ ਵਿੱਚ ਕੀਤਾ ਜਾਵੇਗਾ, ਜਿਨ੍ਹਾਂ ਦਾ ਨਿਰਮਾਣ ਛੇਤੀ ਕਰ ਲਿਆ ਜਾਵੇਗਾ।

ਇਨ੍ਹਾਂ ਕੇਂਦਰਾਂ ਉੱਤੇ ਵਾਹਨਾਂ ਦੀ ਫ਼ਿੱਟਨੈੱਸ ਦਾ ਟੈਸਟ ਹੋਵੇਗਾ ਤੇ ਸਰਟੀਫ਼ਿਕੇਟ ਮਿਲੇਗਾ।

ਇਹ ਹਨ ਨਵੀਂ ਵਾਹਨ ਸਕ੍ਰੈਪਿੰਗ ਨੀਤੀ ਦੇ 10 ਮੁੱਖ ਨੁਕਤੇ:

· ਨਵੀਂ ਸਕ੍ਰੈਪਿੰਗ ਪਾਲਿਸੀ ਅਧੀਨ ਜੇ ਕੋਈ ਪੁਰਾਣੀ ਗੱਡੀ ਸਕ੍ਰੈਪ ਵਿੱਚ ਦੇ ਕੇ ਨਵੀਂ ਗੱਡੀ ਲੈਂਦਾ ਹੈ, ਤਾਂ ਉਸ ਨੂੰ 5 ਫ਼ੀ ਸਦੀ ਛੋਟ ਮਿਲੇਗੀ।

· ਨਵੀਂ ਗੱਡੀ ਖ਼ਰੀਦਣ ’ਤੇ ਤਿੰਨ ਸਾਲਾਂ ਲਈ 25 ਫ਼ੀ ਸਦੀ ਰੋਡ ਟੈਕਸ ਵਿੱਚ ਛੋਟ ਮਿਲੇਗੀ।

· ਨਵੀਂ ਗੱਡੀ ਦੀ ਰਜਿਸਟ੍ਰੇਸ਼ਨ ਸਮੇਂ ਰਜਿਸਟ੍ਰੇਸ਼ਨ ਫ਼ੀਸ ਮਾਫ਼ ਕਰ ਦਿੱਤੀ ਜਾਵੇਗੀ।

· ਇਸ ਨੀਤੀ ਦਾ ਲਾਭ ਲੈਣ ਲਈ ਗਾਹਕਾਂ ਨੂੰ ਸਕ੍ਰੈਪਿੰਗ ਸੈਂਟਰ ’ਤੇ ਜਾ ਕੇ ਆਪਣੀ ਗੱਡੀ ਦੀ ਸਕ੍ਰੈਪ ਵੈਲਿਯੂ ਪਤਾ ਕਰਨੀ ਹੋਵੇਗੀ।

· ਵਾਹਨਾਂ ਦੀ ਫ਼ਿੱਟਨੈੱਸ ਲਈ ਹਰ ਜ਼ਿਲ੍ਹੇ ’ਚ ਫ਼ਿੱਟਨੈੱਸ ਸੈਂਟਰ ਖੋਲ੍ਹਿਆ ਜਾਵੇਗਾ।

· ਵਾਹਨ ਦੀ ਰਜਿਸਟ੍ਰੇਸ਼ਨ ਖ਼ਤਮ ਹੁੰਦਿਆਂ ਹੀ ਫ਼ਿੱਟਨੈੱਸ ਟੈਸਟ ਕਰਵਾਉਣਾ ਹੋਵੇਗਾ।

· ਨਵੀਂ ਸਕ੍ਰੈਪ ਪਾਲਿਸੀ ਵਿੱਚ ਵਿੰਟੇਜ ਕਾਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।

· ਪੁਰਾਣੀਆਂ ਗੱਡੀਆਂ ਲਈ ਰਜਿਸਟ੍ਰੇਸ਼ਨ ਫ਼ੀਸ ਤੇ ਰੀਨਿਯੂਲ ਫ਼ੀਸ ਵਿੱਚ ਵਾਧਾ ਕੀਤਾ ਜਾਵੇਗਾ।

· ਵਾਹਨ ਨੂੰ ਸਕ੍ਰੈਪ ਕਰਵਾਉਣ ’ਤੇ ਕੀਮਤ ਦਾ ਚਾਰ ਤੋਂ ਛੇ ਫ਼ੀਸਦੀ ਗੱਡੀ ਦੇ ਮਾਲਕ ਨੂੰ ਦਿੱਤਾ ਜਾਵੇਗਾ।

· ਇੱਕ ਸਾਲ ਵਿੱਚ ਟੋਲ ਬੂਥ ਹਟਣਗੇ। GPS ਰਾਹੀਂ ਟੈਕਸ ਵਸੂਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਈਵੀਐਮ 'ਚ ਗੜਬੜੀ ਨਾਲ ਜਿੱਤੀਆਂ ਜਾ ਰਹੀਆਂ ਚੋਣਾਂ, ਕੈਪਟਨ ਨੇ ਦਾਅਵੇ ਨੇ ਛੇੜੀ ਨਵੀਂ ਚਰਚਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904


Car loan Information:

Calculate Car Loan EMI