Festive Season: ਨਵਰਾਤਰੀ ਦੇ ਸ਼ੁਰੂ ਹੋਣ ਦੇ ਨਾਲ ਹੀ ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਉਮੀਦ ਮੁਤਾਬਕ ਸੋਨੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਸੋਨਾ ਕਰੀਬ 150 ਰੁਪਏ ਮਹਿੰਗਾ ਹੋ ਕੇ 78,450 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਹ ਇਸਦਾ ਆਲ ਟਾਈਮ ਹਾਈ ਵੀ ਹੈ। ਦੂਜੇ ਪਾਸੇ ਚਾਂਦੀ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਰਹੀ। ਚਾਂਦੀ ਦੀਆਂ ਕੀਮਤਾਂ 'ਚ 1,035 ਰੁਪਏ ਦਾ ਭਾਰੀ ਉਛਾਲ ਆਇਆ ਹੈ ਅਤੇ ਇਹ 94,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
ਜਿਊਲਰਜ਼ ਦੀ ਜ਼ਬਰਦਸਤ ਡਿਮਾਂਡ ਕਾਰਨ ਉਛਾਲ ਵੇਖਣ ਨੂੰ ਮਿਲਿਆਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਵੈਲਰਸ ਅਤੇ ਰੀਟੇਲਰ ਦੀ ਜ਼ਬਰਦਸਤ ਮੰਗ ਕਾਰਨ ਇਹ ਵਾਧਾ ਦੇਖਿਆ ਗਿਆ ਹੈ। ਵੀਰਵਾਰ ਨੂੰ ਸੋਨਾ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਕੀਮਤਾਂ 'ਚ ਇਹ ਵਾਧਾ ਨਵਰਾਤਰੀ ਦੌਰਾਨ ਸੋਨੇ-ਚਾਂਦੀ ਦੀ ਮੰਗ ਵਧਣ ਕਾਰਨ ਹੋ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਵੀ ਦਸੰਬਰ ਦੇ ਸੋਨਾ ਕੰਟਰੈਕਟ 131 ਰੁਪਏ ਵਧ ਕੇ 76,375 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਏ। ਇਹ ਵੀ ਇਸ ਦੇ ਆਲ ਟਾਈਮ ਹਾਈ ਦੇ ਨਜ਼ਦੀਕ ਹੈ।
ਇਹ ਵੀ ਪੜ੍ਹੋ: ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਟੀਚੇ ਵੱਲ ਤੇਜ਼ੀ ਨਾਲ ਵਧ ਰਹੀ ਚਾਂਦੀਚਾਂਦੀ ਵੀ ਤੇਜ਼ੀ ਨਾਲ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਟੀਚੇ ਵੱਲ ਵਧ ਰਹੀ ਹੈ। ਇਸਦੀ ਇੰਡਸਟਰੀਅਲ ਡਿਮਾਂਡ ਪਹਿਲਾਂ ਹੀ ਮਜ਼ਬੂਤ ਸੀ। ਹੁਣ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਜਿਊਲਰਜ਼ ਵੀ ਜ਼ਿਆਦਾ ਖਰੀਦਦਾਰੀ ਕਰ ਰਹੇ ਹਨ। MCX (Multi Commodity Exchange) 'ਤੇ ਦਸੰਬਰ ਦੇ ਸਿਲਵਰ ਕੰਟਰੈਕਟ ਵੀ 219 ਰੁਪਏ ਵਧ ਕੇ 93,197 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ ਹਨ।
ਧਨਤੇਰਸ 'ਤੇ ਸੋਨੇ ਦਾ ਰੇਟ ਬਣਾ ਸਕਦਾ ਹੈ ਨਵਾਂ ਰਿਕਾਰਡਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਹ ਵਾਧਾ ਅਗਲੇ ਹਫਤੇ ਵੀ ਜਾਰੀ ਰਹਿ ਸਕਦਾ ਹੈ। ਅਕਤੂਬਰ ਵਿੱਚ ਨਵਰਾਤਰੀ ਤੋਂ ਬਾਅਦ ਦੀਵਾਲੀ ਵੀ ਆ ਰਹੀ ਹੈ। ਧਨਤੇਰਸ ਦੇ ਦਿਨ ਸੋਨੇ-ਚਾਂਦੀ ਦੀ ਭਾਰੀ ਖਰੀਦਦਾਰੀ ਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਧਨਤੇਰਸ 'ਤੇ ਸੋਨੇ ਦਾ ਰੇਟ ਨਵਾਂ ਰਿਕਾਰਡ ਬਣਾ ਸਕਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।