ਨਵੀਂ ਦਿੱਲੀ: ਫੈਡਰਲ ਰਿਜ਼ਰਵ ਦੀ ਨੀਤੀਗਤ ਬੈਠਕ ਤੋਂ ਪਹਿਲਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਿਸ਼ਵ ਬਾਜ਼ਾਰ ਵਿੱਚ ਵਾਧਾ ਦਰਜ ਕੀਤਾ ਗਿਆ। ਇਸ ਕਰਕੇ ਭਾਰਤੀ ਬਾਜ਼ਾਰਾਂ ਵਿੱਚ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਇਸ ਦੌਰਾਨ ਡਬਲਿਊਐਚਓ ਦੇ ਰਿਕਾਰਡ ਮੁਤਾਬਕ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਲਈ ਆਰਥਿਕ ਗਤੀਵਿਧੀ ਦੀ ਰਫਤਾਰ ਦੀ ਉਮੀਦ ਮੱਧਮ ਹੁੰਦੀ ਜਾ ਰਹੀ ਹੈ।
ਇਹੀ ਕਾਰਨ ਹੈ ਕਿ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.35 ਪ੍ਰਤੀਸ਼ਤ ਯਾਨੀ 179 ਰੁਪਏ ਦੀ ਤੇਜ਼ੀ ਨਾਲ 51,498 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਚਾਂਦੀ ਦੀਆਂ ਕੀਮਤਾਂ ਵੀ 0.37 ਪ੍ਰਤੀਸ਼ਤ ਯਾਨੀ 252 ਰੁਪਏ ਦੀ ਤੇਜ਼ੀ ਨਾਲ 68,180 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਇਸ ਦੌਰਾਨ ਸ਼ੁੱਕਰਵਾਰ ਨੂੰ ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 191 ਰੁਪਏ ਦੀ ਗਿਰਾਵਟ ਨਾਲ 52,452 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 990 ਰੁਪਏ ਦੀ ਗਿਰਾਵਟ ਨਾਲ 69,441 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਗੱਲ ਕਰੀਏ ਗਲੋਬਲ ਮਾਰਕਿਟ ਦੀ ਤਾਂ ਸੋਮਵਾਰ ਨੂੰ ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਫਲੈਟ ਰਹੀਆਂ। ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਨਿਵੇਸ਼ਕ ਸਾਵਧਾਨ ਰਹੇ। ਸਪਾਟ ਸੋਨੇ ਦੀਆਂ ਕੀਮਤਾਂ ਲਗਭਗ 1,941 ਰੁਪਏ ਪ੍ਰਤੀ ਔਂਸ ਰਹੀਆਂ।
ਜਦੋਂਕਿ ਯੂਐਸ ਦੇ ਸੋਨੇ ਦੀ ਕੀਮਤ 1,948.30 ਡਾਲਰ ਪ੍ਰਤੀ ਔਂਸ ਰਹੀ। ਭਾਰਤ ਵਿੱਚ ਫਿਜ਼ੀਕਲ ਸੋਨਾ ਵੇਚਣ ਵਾਲਿਆਂ ਨੂੰ ਕੀਮਤਾਂ ਘਟਾਉਣੀਆਂ ਪੈ ਰਹੀਆਂ ਹਨ ਕਿਉਂਕਿ ਕੀਮਤਾਂ ਵਧਣ ਕਾਰਨ ਮੰਗ ਵਿੱਚ ਵਾਧਾ ਨਹੀਂ ਹੋ ਰਿਹਾ ਹੈ ਪਰ ਛੂਟ 'ਤੇ ਸੋਨਾ ਵੇਚਣ ਦੇ ਬਾਵਜੂਦ ਮੰਗ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ।
ਖੇਤੀ ਆਰਡੀਨੈਂਸਾਂ ਖ਼ਿਲਾਫ਼ ਉੱਠ ਖੜ੍ਹਾ ਪੰਜਾਬ, ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਹਰ ਧਿਰ ਨੇ ਸੰਭਾਲਿਆ ਮੋਰਚਾ
ਮੋਬਾਈਲ ਐਪ ਬੰਦ ਕਰਨ ਮਗਰੋਂ ਚੀਨ ਦੀ ਡਿਜੀਟਲ ਸੰਨ੍ਹ, ਭਾਰ ਦੇ 1350 ਲੀਡਰਾਂ ਦੀ ਜਾਸੂਸੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904