ਨਵੀਂ ਦਿੱਲੀ: ਭਾਰਤ ਨੇ ਮੋਬਾਈਲ ਐਪ ਬੰਦ ਕਰਕੇ ਚੀਨ ਨੂੰ ਆਰਥਿਕ ਝਟਕਾ ਦਿੱਤਾ ਤਾਂ ਚੀਨ ਨੀ ਭਾਰਤ ਵਿੱਚ ਡਿਜੀਟਲ ਸੰਨ੍ਹ ਲਾਉਣ 'ਤੇ ਕੰਮ ਕਰ ਰਿਹਾ ਹੈ। ਭਾਰਤ ਨੇ ਇਸ ਸਬੰਧੀ ਵੱਡੀ ਸਾਜਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਚੀਨ ਭਾਰਤ ਦੇ ਵੱਡੇ ਰਾਜਨੀਤਕ ਤੇ ਸਿਆਸੀ ਅਹੁਦਿਆਂ 'ਤੇ ਬਿਰਾਜਮਾਨ ਲੋਕਾਂ ਦੀ ਜਾਸੂਸੀ ਕਰ ਰਿਹਾ ਹੈ। ਇਸ ਜਾਸੂਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਪੰਜ ਪ੍ਰਧਾਨ ਮੰਤਰੀ, ਸਾਬਕਾ ਤੇ ਮੌਜੂਦਾ 40 ਮੁੱਖ ਮੰਤਰੀ, 350 ਸੰਸਦ ਮੈਂਬਰ, ਵਿਧਾਇਕ, ਮੇਅਰ, ਸਰਪੰਚ ਤੇ ਸੈਨਾ ਸਮੇਤ ਤਕਰੀਬਨ 1350 ਲੋਕਾਂ ਦੇ ਨਾਂ ਸ਼ਾਮਲ ਹਨ।
ਚੀਨੀ ਕੰਪਨੀਆਂ ਸ਼ੇਨਜ਼ੇਨ ਇਨਫੋਟੈਕ ਤੇ ਸਿੰਨਹੁਆ ਇਨਫੋਟੈਕ ਭਾਰਤੀ ਲੀਡਰਾਂ ਦੀ ਜਾਸੂਸੀ ਕਰ ਰਹੀਆਂ ਹਨ। ਸ਼ੇਨਜ਼ੇਨ ਇਨਫੋਟੈਕ ਕੰਪਨੀ ਚੀਨ ਦੀ ਕਮਿਊਨਿਸਟ ਸਰਕਾਰ ਲਈ ਜਾਸੂਸੀ ਕਰ ਰਹੀ ਹੈ। ਇਸ ਕੰਪਨੀ ਦਾ ਕੰਮ ਦੂਜੇ ਦੇਸ਼ਾਂ 'ਤੇ ਨਜ਼ਰ ਰੱਖਣਾ ਹੈ।
ਕਿਹੜੀਆਂ ਵੱਡੀਆਂ ਹਸਤੀਆਂ ਤੇ ਜਾਸੂਸੀ ਕੀਤੀ ਜਾ ਰਹੀ ਹੈ?
ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ
ਸੀਡੀਐਸ ਬਿਪਿਨ ਰਾਵਤ
ਚੀਫ਼ ਜਸਟਿਸ ਆਫ ਇੰਡੀਆ ਐਸਏ ਬੋਬੜੇ
ਐਚਡੀ ਦੇਵੇਗੌੜਾ ਸਣੇ ਚਾਰ ਸਾਬਕਾ ਪ੍ਰਧਾਨ ਮੰਤਰੀ
24 ਮੁੱਖ ਮੰਤਰੀ
350 ਐਮਪੀ
16 ਸਾਬਕਾ ਮੁੱਖ ਮੰਤਰੀ
70 ਮੇਅਰ, ਡਿਪਟੀ ਮੇਅਰ
ਚੀਨ ਦੀ ਵੱਖ-ਵੱਖ ਪਾਰਟੀਆਂ ਦੇ 700 ਦੇ ਕਰੀਬ ਨੇਤਾਵਾਂ ‘ਤੇ ਵੀ ਨਜ਼ਰ ਹੈ।
ਮੋਬਾਈਲ ਐਪ ਬੰਦ ਕਰਨ ਮਗਰੋਂ ਚੀਨ ਦੀ ਡਿਜੀਟਲ ਸੰਨ੍ਹ, ਭਾਰ ਦੇ 1350 ਲੀਡਰਾਂ ਦੀ ਜਾਸੂਸੀ
ਏਬੀਪੀ ਸਾਂਝਾ
Updated at:
14 Sep 2020 12:43 PM (IST)
ਭਾਰਤ ਨੇ ਮੋਬਾਈਲ ਐਪ ਬੰਦ ਕਰਕੇ ਚੀਨ ਨੂੰ ਆਰਥਿਕ ਝਟਕਾ ਦਿੱਤਾ ਤਾਂ ਚੀਨ ਨੀ ਭਾਰਤ ਵਿੱਚ ਡਿਜੀਟਲ ਸੰਨ੍ਹ ਲਾਉਣ 'ਤੇ ਕੰਮ ਕਰ ਰਿਹਾ ਹੈ। ਭਾਰਤ ਨੇ ਇਸ ਸਬੰਧੀ ਵੱਡੀ ਸਾਜਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
- - - - - - - - - Advertisement - - - - - - - - -