ਨਵੀਂ ਦਿੱਲੀ: ਅੰਤਰਰਾਸ਼ਟਰੀ ਕੀਮਤਾਂ ਦੀ ਤਰਜ਼ 'ਤੇ ਭਾਰਤੀ ਬਾਜ਼ਾਰ ਵਿੱਚ ਵੀ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਐਮਸੀਐਕਸ ਵਿੱਚ ਗੋਲਡ ਫਿਊਚਰ ਦੀ ਕੀਮਤ 0.18% ਦੀ ਤੇਜ਼ੀ ਨਾਲ 53,370 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਦੇ ਫਿਊਚਰਜ਼ ਦੀ ਕੀਮਤ 0.89 ਫੀਸਦੀ ਯਾਨੀ 69,688 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੋਨੇ ਦੀ ਕੀਮਤ ਵਿੱਚ 2 ਪ੍ਰਤੀਸ਼ਤ ਜਾਂ 1033 ਰੁਪਏ ਦੀ ਤੇਜ਼ੀ ਆਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ 2.6 ਪ੍ਰਤੀਸ਼ਤ ਯਾਨੀ 1,750 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ।


ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਤੇਜ਼ੀ:

ਅਹਿਮਦਾਬਾਦ ਸਰਾਫਾ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 52,690 ਰੁਪਏ ਪ੍ਰਤੀ 10 ਗ੍ਰਾਮ ਸੀ, ਜਦੋਂਕਿ ਸੋਨੇ ਦੀ ਫਿਊਚਰ ਕੀਮਤ 53,540 ਰੁਪਏ ਪ੍ਰਤੀ 10 ਗ੍ਰਾਮ ਸੀ। ਐਚਡੀਐਫਸੀ ਸਕਿਓਰਟੀਜ਼ ਮੁਤਾਬਕ, ਸੋਮਵਾਰ ਨੂੰ ਦਿੱਲੀ ਦੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 340 ਰੁਪਏ ਚੜ੍ਹ ਕੇ 53,611 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 1306 ਰੁਪਏ ਦੀ ਤੇਜ਼ੀ ਨਾਲ 69,820 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਸੋਨਾ 7 ਅਗਸਤ ਨੂੰ ਸਿਖਰਾਂ 'ਤੇ ਪਹੁੰਚਿਆ:

7 ਅਗਸਤ, 2020 ਨੂੰ ਸੋਨਾ ਹੁਣ ਤਕ ਦੀ ਸਿਖਰ 56,191 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ। ਗਲੋਬਲ ਬਾਜ਼ਾਰ ਵਿਚ ਵੀ ਸੋਨੇ ਦੀ ਕੀਮਤ ਥੋੜ੍ਹੀ ਜਿਹੀ ਵਧ ਕੇ 1,987.51 ਰੁਪਏ ਪ੍ਰਤੀ ਔਂਸ ਰਹੀ। ਕਮਜ਼ੋਰ ਡਾਲਰ ਕਰਕੇ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਡਾਲਰ ਦਾ ਮੁੱਲ ਇਸ ਹਫਤੇ 0.23 ਪ੍ਰਤੀਸ਼ਤ ਘਟਿਆ ਜਿਸ ਕਰਕੇ ਦੂਜੀ ਮੁਦਰਾ ਵਿੱਚ ਸੋਨਾ ਖਰੀਦਣ ਵਾਲਿਆਂ ਲਈ ਇਹ ਥੋੜਾ ਸਸਤਾ ਹੋਇਆ। ਚਾਂਦੀ ਦੀ ਕੀਮਤ ਵਿੱਚ ਵੀ ਇੱਕ ਪ੍ਰਤੀਸ਼ਤ ਵਾਧਾ ਹੋਇਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904