Gold prices today: ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਸੋਨਾ 50,000 ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਖਿਸਕ ਗਿਆ ਹੈ। MCX 'ਤੇ ਫਿਊਚਰਜ਼ ਟ੍ਰੇਡਿੰਗ 'ਚ ਸ਼ੁੱਕਰਵਾਰ ਨੂੰ ਸੋਨਾ 49,971 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਆ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਗਸਤ 'ਚ ਡਿਲੀਵਰੀ ਲਈ ਸੋਨਾ 158 ਰੁਪਏ ਭਾਵ 0.31 ਫੀਸਦੀ ਡਿੱਗ ਕੇ 50,070 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਦਰਅਸਲ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਕਾਰਨ ਨਿਵੇਸ਼ਕ ਸੋਨੇ 'ਚੋਂ ਨਿਵੇਸ਼ ਵਾਪਸ ਲੈ ਕੇ ਡਾਲਰ 'ਚ ਨਿਵੇਸ਼ ਵਧਾ ਰਹੇ ਹਨ।



ਗਲੋਬਲ ਕਾਰਨਾਂ ਕਰਕੇ ਸੋਨੇ 'ਚ ਗਿਰਾਵਟ
1 ਜੁਲਾਈ ਨੂੰ ਕੇਂਦਰ ਸਰਕਾਰ ਨੇ ਸੋਨੇ ਦੀ ਦਰਾਮਦ 'ਤੇ ਇੰਪੋਰਟ ਡਿਊਟੀ ਵਧਾ ਦਿੱਤੀ ਸੀ, ਜਿਸ ਤੋਂ ਬਾਅਦ ਸੋਨਾ 52,300 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ ਸੀ। ਪਰ ਉਦੋਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਹੁਣ ਇਹ 50,000 ਤੋਂ ਹੇਠਾਂ ਖਿਸਕ ਗਿਆ ਹੈ। ਦੱਸ ਦੇਈਏ ਕਿ ਯੂਕਰੇਨ-ਰੂਸ ਯੁੱਧ ਕਾਰਨ ਸੋਨਾ 55,000 ਰੁਪਏ ਪ੍ਰਤੀ 10 ਗ੍ਰਾਮ ਦੇ ਅੰਕੜੇ ਦੇ ਨੇੜੇ ਚਲਾ ਗਿਆ ਸੀ। 2022 'ਚ ਸੋਨੇ ਦੀ ਕੀਮਤ 50,000 ਤੋਂ 55,000 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਕਾਰ ਰਹੀ ਹੈ।


ਕੀ ਇਹ ਸੋਨਾ ਖਰੀਦਣ ਦਾ ਸਹੀ ਸਮਾਂ ਹੈ?
ਹਾਲਾਂਕਿ, ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਉਨ੍ਹਾਂ ਖਰੀਦਦਾਰਾਂ ਲਈ ਇੱਕ ਸੁਨਹਿਰੀ ਮੌਕਾ ਲੈ ਕੇ ਆਈ ਹੈ ਜੋ ਇਸਦੀ ਕੀਮਤ ਕਾਰਨ ਸੋਨਾ ਖਰੀਦਣ ਤੋਂ ਬਚ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ। ਅਜਿਹੇ 'ਚ ਜੋ ਲੋਕ ਸੋਨੇ 'ਚ ਨਿਵੇਸ਼ ਕਰਨ ਦੀ ਸੋਚ ਰਹੇ ਹਨ, ਉਹ ਇਨ੍ਹਾਂ ਪੱਧਰਾਂ ਤੋਂ ਖਰੀਦਦਾਰੀ ਸ਼ੁਰੂ ਕਰ ਸਕਦੇ ਹਨ। ਕਿਉਂਕਿ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਸੋਨੇ ਦੀ ਮੰਗ ਵਧਣ ਕਾਰਨ ਘਰੇਲੂ ਬਾਜ਼ਾਰ 'ਚ ਕੀਮਤਾਂ ਵਧ ਸਕਦੀਆਂ ਹਨ। ਮਾਹਰਾਂ ਦੇ ਅਨੁਸਾਰ, ਕੋਈ ਵੀ ਬਿਹਤਰ ਰਿਟਰਨ ਲਈ ਇਨ੍ਹਾਂ ਪੱਧਰਾਂ 'ਤੇ ਸੋਨੇ ਵਿੱਚ ਨਿਵੇਸ਼ ਕਰ ਸਕਦਾ ਹੈ।