ਨਵੀਂ ਦਿੱਲੀ: ਕੀ ਸੋਨੇ ਦੀ ਕੀਮਤ ਡਿੱਗ ਸਕਦੀ ਹਨ? ਫਿਲਹਾਲ ਜੋ ਹਾਲਾਤ ਬਣੇ ਹਨ, ਇਸ 'ਚ ਇਹ ਸੰਭਾਵਨਾ ਵੇਖੀ ਜਾ ਰਹੀ ਹੈ। ਸੋਨੇ ਦੇ ਰੁਖ ਵਿੱਚ ਤਬਦੀਲੀ ਆਈ ਹੈ ਤੇ ਇਹ ਵੱਡੇ ਪੱਧਰ 'ਤੇ ਗਿਰਾਵਟ ਵੱਲ ਹੈ। ਦਰਅਸਲ, ਉਦਯੋਗਕ ਗਤੀਵਿਧੀਆਂ ਵਿੱਚ ਵਾਧੇ ਕਾਰਨ ਆਰਥਿਕਤਾ ਨੇ ਕੁਝ ਗਤੀ ਫੜੀ ਹੈ। ਇਸ ਨਾਲ ਹੀ ਸਟਾਕ ਮਾਰਕੀਟ ਵਿੱਚ ਤੇਜ਼ੀ ਨਜ਼ਰ ਆਈ ਹੈ। ਨਿਵੇਸ਼ਕਾਂ ਦਾ ਰੁਖ਼ ਵੀ ਬਾਜ਼ਾਰ ਵਲ ਵਧ ਰਿਹਾ ਹੈ। ਇਸ ਨਾਲ ਸੋਨੇ 'ਚ ਨਿਵੇਸ਼ਕਾਂ ਦੀ ਦਿਲਚਸਪੀ ਘਟੀ ਹੈ। ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਇਹੀ ਕਾਰਨ ਹੈ।


ਉਧਰ, ਮਾਹਰ ਮੰਨਦੇ ਹਨ ਕਿ ਜੇ ਤਿਉਹਾਰਾਂ ਦੀ ਮੰਗ ਦੇ ਬਾਵਜੂਦ ਸੋਨੇ ਦੀਆਂ ਕੀਮਤਾਂ ਦਾ ਰੁਝਾਨ ਰਿਹਾ ਤਾਂ ਤਿਓਹਾਰੀ ਮੰਗ ਕਰਕੇ ਇਹ ਡਿੱਗ ਕੇ 45 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੱਕ ਆ ਸਕਦਾ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦਾ ਡਰ ਘਟ ਗਿਆ ਹੈ। ਇਸ ਨਾਲ ਕੋਵਿਡ-19 ਦੇ ਟੀਕੇ ਦੀਆਂ ਪ੍ਰਬਲ ਸੰਭਾਵਨਾਵਾਂ ਨੇ ਸਟਾਕ ਮਾਰਕੀਟ ਨੂੰ ਵੀ ਮਜ਼ਬੂਤ ਕੀਤਾ ਹੈ। ਇਸ ਲਈ ਸੋਨੇ ਵਿੱਚ ਨਿਵੇਸ਼ਕਾਂ ਦਾ ਨਿਵੇਸ਼ ਘਟਿਆ ਹੈ। ਇਹ ਸਥਿਤੀ ਸੋਨੇ ਦੀ ਕੀਮਤ ਵਿੱਚ ਗਿਰਾਵਟ ਦਾ ਕਾਰਨ ਬਣ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਪ੍ਰਤੀ ਰੁਝਾਨ ਘੱਟ ਗਿਆ ਹੈ। ਇਸ ਕਾਰਨ ਸੋਨੇ ਦੀਆਂ ਕੀਮਤਾਂ ਘਟ ਰਹੀਆਂ ਹਨ।

ਇਸ ਦੇ ਨਾਲ ਹੀ ਘਰੇਲੂ ਬਾਜ਼ਾਰ 'ਚ ਆਰਥਿਕ ਸਥਿਤੀ ਤੇ ਕੀਮਤਾਂ ਜ਼ਿਆਦਾ ਹੋਣ ਕਰਕੇ ਗੋਲਡ ਅਤੇ ਇਸ ਦੇ ਗਹਿਣਿਆਂ ਦੀ ਖਰੀਦਾਰੀ ਘੱਟ ਗਈ ਹੈ। ਭਾਰਤੀ ਬਾਜ਼ਾਰ 'ਚ ਇਸ ਸਮੈਂ ਗੋਲਡ ਦੀ ਕਮੀ ਨਜ਼ਰ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਗੋਲਡ 50 ਹਜ਼ਾਰ ਤੋਂ ਹੇਠ ਜਾ ਸਕਦਾ ਹੈ ਤੇ ਇਹ ਆਖਰਕਾਰ 45 ਹਜ਼ਾਰ ਰੁਪਏ ਤੋਂ ਹੇਠ ਵੀ ਆ ਸਕਦਾ ਹੈ।

ਵਿਰੋਧੀ ਧਿਰ ਦੇ ਲੀਡਰ ਬਗੈਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਕਈ ਬਿੱਲ ਪਾਸ

Air Travel Passenger Guidelines: ਹੁਣ ਫਲਾਈਟ ਦੀ ਯਾਤਰਾ ਦੌਰਾਨ ਮਿਲੇਗਾ ਖਾਣਾ, ਜੇ ਕੀਤਾ ਮਾਸਕ ਪਹਿਨਣ ਤੋਂ ਇਨਕਾਰ ਤਾਂ ਹੋਏਗਾ ਇਹ ਹਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904