ਨਵੀਂ ਦਿੱਲੀ: ਅਹਿਮਦਾਬਾਦ ਦੇ ਸਰਾਫਾ ਬਾਜ਼ਾਰ 'ਚ ਸਪਾਟ ਗੋਲਡ ਦੀ ਕੀਮਤ 51234 ਰੁਪਏ ਪ੍ਰਤੀ 10 ਗ੍ਰਾਮ ਰਹੀ। ਉਧਰ, ਗੋਲਡ ਫਿਊਚਰ 51,153 ਰੁਪਏ ਪ੍ਰਤੀ ਦਸ ਗ੍ਰਾਮ ਵਿਕਿਆ।


ਵੀਰਵਾਰ ਨੂੰ ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 743 ਰੁਪਏ ਚੜ੍ਹ ਕੇ 52,508 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਚਾਂਦੀ ਦੀ ਮੰਗ ਵਿੱਚ ਭਾਰੀ ਵਾਧਾ ਦਿਖਾਇਆ ਗਿਆ ਤੇ ਇਹ 3,615 ਰੁਪਏ ਚੜ੍ਹ ਕੇ 68,492 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ।

ਕੌਮਾਂਤਰੀ ਪੱਧਰ 'ਤੇ ਕੋਰੋਨਾਵਾਇਰਸ ਦੇ ਵਾਧੇ ਕਾਰਨ ਪੈਦਾ ਹੋਈਆਂ ਆਰਥਿਕ ਚਿੰਤਾਵਾਂ ਕਰਕੇ ਸੋਨੇ ਦੀ ਕੀਮਤ ਵਿੱਚ ਵਾਧਾ ਹੋਇਆ। ਯੂਐਸ ਫੈਡਰਲ ਰਿਜ਼ਰਵ ਚੀਫ ਜੇਰੋਮ ਪਾਵੇਲ ਵੱਲੋਂ ਮਹਿੰਗਾਈ ਕੰਟਰੋਲ 'ਤੇ ਸਖ਼ਤ ਰੁਖ ਨਾ ਅਪਣਾਉਣ ਦੇ ਸੰਕੇਤ ਕਰਕੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦਾ ਰੁਖ ਨਜ਼ਰ ਆਇਆ।

ਇਸ ਕਰਕੇ ਐਮਸੀਐਕਸ ਵਿਚ ਗੋਲਡ ਫਿਊਚਰ 0.42% ਯਾਨੀ 213 ਰੁਪਏ ਪ੍ਰਤੀ ਦਸ ਗ੍ਰਾਮ ਵਧ ਕੇ 51,115 ਰੁਪਏ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਸਿਲਵਰ ਫਿਊਚਰ 1.03 ਪ੍ਰਤੀਸ਼ਤ ਯਾਨੀ 670 ਰੁਪਏ ਦੀ ਤੇਜ਼ੀ ਨਾਲ 65,860 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ, ਖੇਤੀ ਆਰਡੀਨੈਂਸਾਂ ਦੀ ਪਏਗੀ ਗੂੰਝ

Japan PM Resigns: ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਕਦੇ ਅਸਤੀਫਾ, ਸਿਹਤ ਕਾਰਨਾਂ ਦਾ ਦਿੱਤਾ ਹਵਾਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904