ਅੰਮ੍ਰਿਤਸਰ: ਇੱਥੇ ਦੇ ਸੁਲਤਾਨਵਿੰਡ ਰੋਡ ਦੀ ਗੁਰੂ ਨਾਨਕ ਪੁਰਾ ਗੱਲੀ ‘ਚ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਦੇਰ ਰਾਤ ਹੋਈ ਭਾਰੀ ਬਾਰਸ਼ ਕਾਰਨ ਵਾਪਰਿਆ। ਫਾਇਰ ਬ੍ਰਿਗੇਡ ਦੇ ਚਾਰ ਗੱਡੀਆਂ ਮੌਕੇ 'ਤੇ ਪਹੁੰਚਿਆਂ ਹਨ ਅਤੇ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਹਾਦਸੇ ਵਿੱਚ ਇੱੱਕ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ।
ਹਾਦਸੇ ਬਾਰੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕਰੀਬ ਢਾਈ ਵਜੇ ਵਾਪਰਿਆ ਅਤੇ ਇਮਾਰਤ ਬਾਹਰੋਂ ਦੋ ਮੰਜ਼ਿਲਾ ਅਤੇ ਅੰਦਰੋਂ ਤਿੰਨ ਮੰਜ਼ਿਲਾ ਸੀ। ਹਾਦਸਾ ਦੇਰ ਰਾਤ ਜ਼ਿਆਦਾ ਬਾਰਸ਼ ਕਾਰਨ ਵਾਪਰਿਆ। ਨਾਲ ਹੀ ਅੱਗ ਬੁਝਾਊ ਵਿਭਾਗ ਅਜੇ ਵੀ ਮਲਬੇ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਦੋ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਰਾਹਤ ਕਾਰਜ ਅਜੇ ਚੱਲ ਰਿਹਾ ਹੈ।
ਇਸ ਬਾਰੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਬਹੁਤ ਪੁਰਾਣੀ ਇਮਾਰਤ ਸੀ ਤੇ ਇਮਾਰਤ ਦੇ ਮਲਬੇ ਚੋਂ ਇੱਕ ਬੱਚੇ ਅਤੇ ਇੱਕ ਨੌਜਵਾਨ ਨੂੰ ਬਾਹਰ ਕੱਢ ਲਿਆ ਗਿਆ ਹੈ, ਪਰ ਇਸ ਘਟਨਾ ਨੇ ਸਭ ਕੁਝ ਖ਼ਬਮ ਕਰ ਦਿੱਤਾ। ਦੱਸ ਦਈਏ ਕਿ ਅਜੇ ਇੱਕ ਬਜ਼ੁਰਗ ਆਦਮੀ ਅਤੇ ਹੋਰ ਵਿਅਕਤੀ ਮਲਬੇ ਹੇਠ ਹੈ। ਇਸ ਦੇ ਨਾਲ ਹੀ ਲੋਕਾਂ ਦੀ ਮੰਗ ਹੈ ਕਿ ਸਰਕਾਰ ਨੂੰ ਮ੍ਰਿਤਕਾਂ ਨੂੰ ਮੁਆਵਜ਼ਾ ਤੇ ਜ਼ਖ਼ਮੀਆਂ ਦਾ ਇਲਾਜ ਕਰਵਾਉਣਾ ਚਾਹਿਦਾ ਹੈ। ਇਸ ਦੇ ਨਾਲ ਹੀ ਲੋਕਾਂ ਨੇ ਮਕਾਨ ਮਾਲਕ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
UGC Final Year Exams SC Verdict: ਯੂਨੀਵਰਸਿਟੀਆਂ 'ਚ ਅੰਤਮ ਸਾਲ ਦੀ ਪ੍ਰੀਖਿਆ ਹੋਵੇਗੀ ਜਾਂ ਨਹੀਂ? ਯੂਜੀਸੀ ਕੇਸ 'ਤੇ ਸੁਪਰੀਮ ਕੋਰਟ ਵਿੱਚ ਅੱਜ ਫੈਸਲਾ
ਦੁਨੀਆ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2.46 ਕਰੋੜ ਤੋਂ ਪਾਰ, ਪਿਛਲੇ 24 ਘੰਟਿਆਂ ਵਿਚ ਤਕਰੀਬਨ 6 ਹਜ਼ਾਰ ਲੋਕਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅੰਮ੍ਰਿਤਸਰ ਵਿੱਚ ਪੁਰਾਣੀ ਇਮਾਰਤ ਢਹਿ ਢੇਰੀ, ਇੱਕ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
28 Aug 2020 09:27 AM (IST)
ਹਾਦਸੇ ਬਾਰੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕਰੀਬ ਢਾਈ ਵਜੇ ਵਾਪਰਿਆ ਅਤੇ ਇਮਾਰਤ ਬਾਹਰੋਂ ਦੋ ਮੰਜ਼ਿਲਾ ਅਤੇ ਅੰਦਰੋਂ ਤਿੰਨ ਮੰਜ਼ਿਲਾ ਸੀ। ਹਾਦਸਾ ਦੇਰ ਰਾਤ ਜ਼ਿਆਦਾ ਬਾਰਸ਼ ਕਾਰਨ ਵਾਪਰਿਆ।
- - - - - - - - - Advertisement - - - - - - - - -