ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਹੁਣ ਹਾਲਾਤ ਕਾਬੂ 'ਚ ਨਹੀਂ ਆ ਰਹੇ। ਪਿਛਲੇ 24 ਘੰਟਿਆਂ ਵਿੱਚ ਦੁਨੀਆ ਵਿੱਚ 2 ਲੱਖ 63 ਹਜ਼ਾਰ 333 ਨਵੇਂ ਕੇਸ ਸਾਹਮਣੇ ਆਏ ਤੇ 5 ਹਜ਼ਾਰ 879 ਲੋਕਾਂ ਨੇ ਆਪਣੀ ਜਾਨ ਗੁਆਈ। ਹੁਣ ਪੂਰੀ ਦੁਨੀਆ ਵਿੱਚ 2 ਕਰੋੜ 46 ਲੱਖ 5 ਹਜ਼ਾਰ 876 ਵਿਅਕਤੀ ਕੋਰੋਨਾ ਸੰਕਰਮਿਤ ਹਨ। ਜਿਨ੍ਹਾਂ ਚੋਂ 8 ਲੱਖ 34 ਹਜ਼ਾਰ 791 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ, ਜਦਕਿ 1 ਕਰੋੜ 70 ਲੱਖ 77 ਹਜ਼ਾਰ 97 ਲੋਕ ਇਸ ਤੋਂ ਠੀਕ ਵੀ ਹੋ ਗਏ ਹਨਇਸ ਤੋਂ ਇਲਾਵਾ ਪੂਰੀ ਦੁਨੀਆ ਵਿਚ 66 ਲੱਖ 93 ਹਜ਼ਾਰ 988 ਐਕਟਿਵ ਕੇਸ ਹਨ

ਇਹ ਦੇਸ਼ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ:

ਅਮਰੀਕਾ: ਕੇਸ - 6,046,634, ਮੌਤ - 184,796

ਬ੍ਰਾਜ਼ੀਲ: ਕੇਸ - 3,764,493, ਮੌਤ - 118,726

ਭਾਰਤ: ਕੇਸ- 3,384,575, ਮੌਤ- 61,694

ਰੂਸ: ਕੇਸ - 975,576, ਮੌਤ - 16,804

ਦੱਖਣੀ ਅਫਰੀਕਾ: ਕੇਸ - 618,286, ਮੌਤ - 13,628

ਪੇਰੂ: ਕੇਸ - 613,378, ਮੌਤ - 28,124

ਕੋਲੰਬੀਆ: ਕੇਸ - 582,022, ਮੌਤ - 18,468

ਮੈਕਸੀਕੋ: ਕੇਸ - 573,888, ਮੌਤ - 62,076

ਸਪੇਨ: ਕੇਸ - 451,792, ਮੌਤ - 28,996

ਚਿਲੀ: ਕੇਸ - 404,102, ਮੌਤ - 11,072

ਇਨ੍ਹਾਂ ਦੇਸ਼ਾਂ 'ਚ ਪੰਜ ਲੱਖ ਲੋਕਾਂ ਦੀ ਹੋਈ ਮੌਤ:

ਦੁਨੀਆ ਦੇ 22 ਦੇਸ਼ਾਂ 'ਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 2 ਲੱਖ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ 'ਚ ਇਰਾਨ, ਪਾਕਿਸਤਾਨ, ਤੁਰਕੀ, ਸਾਊਦੀ ਅਰਬ, ਇਟਲੀ, ਜਰਮਨੀ ਅਤੇ ਬੰਗਲਾਦੇਸ਼ ਸ਼ਾਮਲ ਹੈ। ਵਿਸ਼ਵ ਵਿੱਚ ਸਿਰਫ ਛੇ ਦੇਸ਼ਾਂ ਵਿੱਚ 60 ਪ੍ਰਤੀਸ਼ਤ (5 ਲੱਖ) ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਹ ਦੇਸ਼ ਅਮਰੀਕਾ, ਬ੍ਰਾਜ਼ੀਲ, ਮੈਕਸੀਕੋ, ਭਾਰਤ, ਬ੍ਰਿਟੇਨ, ਇਟਲੀ ਹਨ।

ਦੱਸ ਦਈਏ ਕਿ ਦੁਨੀਆ ਵਿੱਚ ਵੱਧ ਤੋਂ ਵੱਧ ਸੰਕਰਮਿਤ ਲੋਕਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਤੀਜੇ ਨੰਬਰ ‘ਤੇ ਹੈ, ਜਦੋਂ ਕਿ ਵੱਧ ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਇਹ ਚੌਥੇ ਨੰਬਰ ‘ਤੇ ਹੈ। ਸਭ ਤੋਂ ਵੱਧ ਐਕਟਿਵ ਕੇਸਾਂ 'ਚ ਭਾਰਤ ਤੀਜੇ ਸਥਾਨ 'ਤੇ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904