ਕ੍ਰਾਈਸਟਚਰਚ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਹਮਲਾ ਕਰਨ ਵਾਲੇ ਬ੍ਰੈਂਟਨ ਹੈਰੀਸਨ ਟਾਰੇਂਟ ਨੂੰ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ ਹੈ ਅਤੇ ਉਸ ਨੂੰ ਪੈਰੋਲ ਵੀ ਨਹੀਂ ਮਿਲ ਸਕਦੀ ਸੀ। ਇਨ੍ਹਾਂ ਹਮਲਿਆਂ ਵਿਚ 51 ਲੋਕਾਂ ਦੀ ਮੌਤ ਹੋ ਗਈ ਸੀ। ਜੱਜ ਕੈਮਰਨ ਮੈਂਡਰ ਨੇ ਆਸਟਰੇਲੀਆਈ ਹਮਲਾਵਰ ਬ੍ਰੈਂਟਨ ਹੈਰੀਸਨ ਟਰੇਂਟ (29) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਜੱਜ ਨੇ ਕਿਹਾ ਕਿ ਟਰੇਂਟ ਦਾ ਜੁਰਮ ਇੰਨਾ ਵੱਡਾ ਹੈ ਕਿ ਉਮਰ ਕੈਦ ਦੀ ਸਜ਼ਾ ਉਸਦੇ ਪ੍ਰਾਸਚਿਤ ਲਈ ਕਾਫ਼ੀ ਨਹੀਂ ਹੋ ਸਕਦੀ। ਮੰਡੇਰ ਨੇ ਕਿਹਾ, “ਤੁਹਾਡੀ ਹਰਕੱਤ ਅਣਮਨੁੱਖੀ ਸੀ। ਤੁਸੀਂ ਜਾਣ ਬੁੱਝ ਕੇ ਤਿੰਨ ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਜੋ ਉਸਦੇ ਪਿਤਾ ਦੀ ਲੱਤ ਨੂੰ ਲਿਪਟਿਆ ਹੋਇਆ ਸੀ।”
ਦੱਸ ਦਈਏ ਕਿ ਪਿਛਲੇ ਸਾਲ 15 ਮਾਰਚ ਨੂੰ ਆਸਟਰੇਲੀਆ ਸਥਿਤ ਬ੍ਰੈਂਟਨ (29) ਨੇ ਸ਼ਹਿਰ ਦੇ ਬਾਹਰੀ ਹਿੱਸੇ ਵਿੱਚ ਕੇਂਦਰੀ ਕ੍ਰਾਈਸਟਚਰਚ ਵਿੱਚ ਅਲ ਨੂਰ ਮਸਜਿਦ ਅਤੇ ਲਿਨਵੁੱਡ ਮਸਜਿਦ 'ਤੇ ਗੋਲੀਆਂ ਚਲਾਇਆਂ ਸੀ। ਇਸ ਸਾਰੀ ਘਟਨਾ ਦਾ ਵੀਡੀਓ ਫੇਸਬੁਕ 'ਤੇ ਸਿੱਧਾ ਪ੍ਰਸਾਰਿਤ ਵੀ ਕੀਤਾ ਗਿਆ ਸੀ।
ਸਜ਼ਾ ਬਾਰੇ ਫ਼ੈਸਲੇ ਦੀ ਸੁਣਵਾਈ ਚਾਰ ਦਿਨਾਂ ਤੱਕ ਚੱਲੀ ਅਤੇ ਇਸ ਦੌਰਾਨ ਹਮਲੇ ਦੇ 90 ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਵਾਰ ਫਿਰ ਹਮਲੇ ਦਾ ਖ਼ੂਨੀ ਮੰਜ਼ਰ ਯਾਦ ਆਇਆ।
TikTok ਦੇ ਸਿਖਰਲੇ ਅਧਿਕਾਰੀ ਨੇ ਦਿੱਤਾ ਅਸਤੀਫ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਚ ਫਾਇਰਿੰਗ ਕਰਨ ਵਾਲੇ ਨੂੰ ਉਮਰ ਕੈਦ, ਨਹੀਂ ਲੈ ਸਕੇਗਾ ਪੈਰੋਲ ਵੀ
ਏਬੀਪੀ ਸਾਂਝਾ
Updated at:
27 Aug 2020 02:01 PM (IST)
ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿੱਚ ਦੋ ਮਸਜਿਦਾਂ 'ਤੇ ਹਮਲਾ ਕਰਨ ਵਾਲੇ ਬ੍ਰੈਂਟਨ ਹੈਰੀਸਨ ਟਾਰੇਂਟ ਨੂੰ ਸਜ਼ਾ ਸੁਣਾਈ ਗਈ ਹੈ। ਉਸ ਵਲੋਂ ਕੀਤੇ ਇਸ ਹਮਲੇ ਵਿਚ 51 ਲੋਕਾਂ ਦੀ ਮੌਤ ਹੋਈ ਸੀ। ਇਸ ਨੇ ਇਸ ਕਤਲੇਆਮ ਦੀ ਵੀਡੀਓ ਨੂੰ ਫੇਸਬੁੱਕ 'ਤੇ ਲਾਈਵ ਵੀ ਕੀਤਾ ਸੀ।
- - - - - - - - - Advertisement - - - - - - - - -