ਬੀਜਿੰਗ: ਅਮਰੀਕਾ ਤੇ ਚੀਨ 'ਚ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਚੀਨ ਦੇ ਉੱਤਰੀ ਹਿੱਸੇ 'ਚ ਫੌਜੀ ਅਭਿਆਸ ਦੌਰਾਨ ਤੈਅ 'ਨੋ-ਫਲਾਈ ਜ਼ੋਨ' 'ਚ ਅਮਰੀਕੀ ਹਵਾਈ ਫੌਜ ਦੇ 'ਯੂ-2 ਜਾਸੂਸੀ' ਜਹਾਜ਼ ਦੀ ਕਥਿਤ ਘੁਸਪੈਠ ਦਾ ਚੀਨ ਨੇ ਵਿਰੋਧ ਕੀਤਾ ਹੈ।
ਚੀਨ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਇਸ ਕਾਰਵਾਈ ਨਾਲ ਆਮ ਅਭਿਆਸ 'ਚ ਗੰਭੀਰ ਦਖ਼ਲਅੰਦਾਜ਼ੀ ਕੀਤੀ ਗਈ। ਮੰਤਰਾਲੇ ਦੇ ਬੁਲਾਰੇ ਵੂ ਕੀਨ ਨੇ ਕਿਹਾ, ਇਹ ਪੂਰੀ ਤਰ੍ਹਾਂ ਨਾਲ ਉਕਸਾਵੇ 'ਚ ਕਾਰਵਾਈ ਹੈ। ਵੂ ਨੇ ਕਿਹਾ ਕਿ ਚੀਨ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ ਤੇ ਅਮਰੀਕਾ ਤੋਂ ਅਜਿਹੀਆਂ ਹਰਕਤਾਂ ਰੋਕਣ ਦੀ ਮੰਗ ਕੀਤੀ ਹੈ।
ਬਿਆਨ 'ਚ ਕਿਹਾ ਕਿ ਚੀਨ ਦਾ ਉੱਤਰੀ ਥਿਏਟਰ ਕਮਾਨ ਫੌਜੀ ਅਭਿਆਸ ਕਰ ਰਿਹਾ ਸੀ। ਉਸ ਨੇ ਸਮੇਂ ਤੇ ਸਥਾਨ ਸਬੰਧੀ ਵਿਸਥਾਰ 'ਚ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਸਮੁੰਦਰੀ ਸੁਰੱਖਿਆ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਅਭਿਆਸ ਬੀਜਿੰਗ ਦੇ ਪੂਰਬ 'ਚ ਬੋਹਾਈ ਖਾੜੀ 'ਤੇ ਸੋਮਵਾਰ ਸ਼ੁਰੂ ਹੋਇਆ ਤੇ 30 ਸਤੰਬਰ ਤਕ ਚੱਲੇਗਾ।
ਅਨੁਸ਼ਕਾ ਨੇ ਵਿਰਾਟ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ਜਨਵਰੀ 'ਚ ਹੋਵਾਂਗੇ ਦੋ ਤੋਂ ਤਿੰਨ
ਵਪਾਰ, ਤਕਨਾਲੋਜੀ, ਤਾਇਵਾਨ ਅਤੇ ਦੱਖਣੀ ਚੀਨ ਸਾਗਰ ਸਮੇਤ ਕਈ ਮੁੱਦਿਆਂ 'ਤੇ ਚੀਨ ਅਤੇ ਅਮਰੀਕਾ ਵਿਚਾਲੇ ਵਿਵਾਦ ਜਾਰੀ ਹੈ। ਦੋਵਾਂ ਦੇ ਰਿਸ਼ਤੇ ਕਈ ਦਹਾਕਿਆਂ ਤੋਂ ਸਭ ਤੋਂ ਖਰਾਬ ਪੱਧਰ 'ਤੇ ਹਨ।
ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ 30 ਵਿਧਾਇਕ ਕੋਰੋਨਾ ਪੌਜ਼ੇਟਿਵ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ