Education Loan Information:
Calculate Education Loan EMIUGC Final Year Exams SC Verdict: ਯੂਨੀਵਰਸਿਟੀਆਂ 'ਚ ਅੰਤਮ ਸਾਲ ਦੀ ਪ੍ਰੀਖਿਆ ਹੋਵੇਗੀ ਜਾਂ ਨਹੀਂ? ਯੂਜੀਸੀ ਕੇਸ 'ਤੇ ਸੁਪਰੀਮ ਕੋਰਟ ਵਿੱਚ ਅੱਜ ਫੈਸਲਾ
ਏਬੀਪੀ ਸਾਂਝਾ | 28 Aug 2020 09:05 AM (IST)
UGC Guidelines Case, Supreme Court Verdict ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾਏਗੀ ਕਿ ਯੁਨੀਵਰਸਿਟੀਆਂ ਦੇ ਅੰਤਮ ਸਾਲ ਦੀ ਪ੍ਰੀਖਿਆ ਰੱਦ ਕੀਤੀ ਜਾਏਗੀ ਜਾਂ ਨਹੀਂ। ਯੂਜੀਸੀ ਦੇ ਇਸ ਕੇਸ 'ਤੇ 10.30 ਵਜੇ ਦੇ ਕਰੀਬ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਵਲੋਂ ਫੈਸਲੇ 'ਤੇ ਸੁਣਵਾਈ ਕੀਤੀ ਜਾ ਸਕਦੀ ਹੈ।
ਨਵੀਂ ਦਿੱਲੀ: ਸੁਪਰੀਮ ਕੋਰਟ ਇਸ ਬਾਰੇ ਆਪਣਾ ਫੈਸਲਾ ਸੁਣਾਏਗੀ ਕਿ ਕੀ ਯੂਨੀਵਰਸਟੀਆਂ ਦੇ ਅੰਤਮ ਸਾਲ ਦੀ ਪ੍ਰੀਖਿਆ ਰੱਦ ਕੀਤੀ ਜਾਏਗੀ ਜਾਂ ਨਹੀਂ। ਯੂਜੀਸੀ ਦੇ ਇਸ ਕੇਸ 'ਤੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਸਵੇਰੇ ਕਰੀਬ 10.30 ਵਜੇ (UGC Final Year Exam Verdict) ਫੈਸਲੇ 'ਤੇ ਸੁਣਵਾਈ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਯੂਜੀਸੀ ਵਲੋਂ ਅੰਤਮ ਸਾਲ ਦੀ ਪ੍ਰੀਖਿਆ ਕਰਵਾਉਣ ਲਈ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ। ਇਸ ਦੇ ਖਿਲਾਫ ਵੱਖ-ਵੱਖ ਯੂਨੀਵਰਸਿਟੀਆਂ ਦੇ 11 ਵਿਦਿਆਰਥੀ ਸੁਪਰੀਮ ਕੋਰਟ ਪਹੁੰਚੇ। 18 ਅਗਸਤ ਨੂੰ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਸਾਰੀਆਂ ਧਿਰਾਂ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਲਿਖਤੀ ਤੌਰ 'ਤੇ ਆਪਣੀਆਂ ਅੰਤਮ ਦਲੀਲਾਂ ਦਾਇਰ ਕਰਨ ਲਈ ਕਿਹਾ ਸੀ। ਇਸ ਦੋ ਨਾਲ ਹੀ 4 ਸੂਬੇ ਅਜਿਹੇ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਥੇ ਕੋਰੋਨਾ ਮਾਮਲੇ ਵੱਧ ਰਹੇ ਹਨ, ਜਿਸ ਸਥਿਤੀ ਵਿੱਚ ਉਹ ਪ੍ਰੀਖਿਆ ਨਹੀਂ ਹੋਣ ਦੇਣਗੇ। ਇਸ ਵਿੱਚ ਦਿੱਲੀ, ਮਹਾਰਾਸ਼ਟਰ ਵੀ ਸ਼ਾਮਲ ਹਨ। ਇਸ ਦੇ ਕਾਊਂਟਰ ਵਿਚ ਯੂਜੀਸੀ ਨੇ ਕਿਹਾ ਕਿ ਰਾਜ ਸਰਕਾਰ ਨੂੰ ਇਹ ਇਮਤਿਹਾਨ ਮੁਲਤਵੀ ਕਰਨ ਦਾ ਅਧਿਕਾਰ ਨਹੀਂ ਹੈ। ਯੂਜੀਸੀ ਨੇ ਕਿਹਾ ਸੀ ਕਿ ਪ੍ਰੀਖਿਆ ਤੋਂ ਬਚਿਆ ਜਾ ਸਕਦਾ ਹੈ, ਉਨ੍ਹਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਅੱਜ ਜਸਟਿਸ ਅਸ਼ੋਕ ਭੂਸ਼ਣ, ਸੁਭਾਸ਼ ਰੈਡੀ ਅਤੇ ਐਮਆਰ ਸ਼ਾਹ ਸੁਪਰੀਮ ਕੋਰਟ ਵਿਚ ਇਸ ਮਾਮਲੇ 'ਤੇ ਸੁਣਵਾਈ ਕਰਨਗੇ। ਦੁਨੀਆ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2.46 ਕਰੋੜ ਤੋਂ ਪਾਰ, ਪਿਛਲੇ 24 ਘੰਟਿਆਂ ਵਿਚ ਤਕਰੀਬਨ 6 ਹਜ਼ਾਰ ਲੋਕਾਂ ਦੀ ਮੌਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904