ਨਵੀਂ ਦਿੱਲੀ: ਦੁਨੀਆਂ ਭਰ ਤੇ ਖਾਸਤੌਰ ਤੇ ਭਾਰਤ 'ਚ ਸੋਨੇ ਨੂੰ ਮੁਸ਼ਕਿਲ ਦੌਰ ਦਾ ਸਭ ਤੋਂ ਮਦਦਗਾਰ ਸਾਥੀ ਮੰਨਿਆ ਜਾਂਦਾ ਹੈ। ਕੋਰੋਨਾ ਸੰਕਟ ਦੇ ਵਿਚ ਸੋਨੇ ਨਾਲ ਜੁੜੀ ਇਹ ਕਹਾਵਤ ਸਹੀ ਸਾਬਤ ਹੋਈ। ਪੂਰੀ ਦੁਨੀਆਂ 'ਤੇ ਕੋਰੋਨਾ ਵਾਇਰਸ ਦਾ ਪ੍ਰਕੋਪ ਫੈਲਿਆ ਤੇ ਵੱਡੀਆਂ ਅਰਥਵਿਵਸਥਾਵਾਂ ਮੁਸ਼ਕਿਲ 'ਚ ਫਸ ਗਈਆਂ ਤਾਂ ਗੋਲਡ ਨੇ 2020 ਦੌਰਾਨ ਨਿਵੇਸ਼ਕਾਂ ਨੂੰ ਜੰਮ ਕੇ ਮੁਨਾਫਾ ਕਮਾਕੇ ਦਿੱਤਾ। ਦਿੱਲੀ ਸਰਾਫਾ ਬਜ਼ਾਰ 'ਚ 7 ਅਗਸਤ, 2020 ਨੂੰ ਗੋਲਡ ਦੀ ਕੀਮਤ 57,008 ਰੁਪਏ ਪ੍ਰਤੀ 10 ਗ੍ਰਾਮ ਦੇ ਸਰਵੋਤਮ ਪੱਧਰ 'ਤੇ ਬੰਦ ਹੋਈ।
ਕੀਮਤੀ ਪੀਲੀ ਧਾਤੂ ਦੇ ਭਾਅ 7 ਅਗਸਤ, 2020 ਦੇ ਭਾਅ ਨਾਲ ਸ਼ੁੱਕਰਵਾਰ 5 ਮਾਰਚ, 2021 ਤਕ 13,121 ਰੁਪਏ ਦੀ ਗਿਰਾਵਟ ਦੇ ਨਾਲ 43,887 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਏ ਹਨ। ਉੱਥੇ ਹੀ ਚਾਂਦੀ 7 ਅਗਸਤ, 2020 ਨੂੰ 77,840 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਸੀ। ਜੋ ਬੀਤੇ ਸ਼ੁੱਕਰਵਾਰ 13,035 ਰੁਪਏ ਘੱਟ ਹੋਕੇ 64,805 ਰੁਪਏ 'ਤੇ ਪਹੁੰਚ ਗਈ। ਇਸ ਦਰਮਿਆਨ ਹਰ ਦਿਨ ਡਿੱਗਦੀਆਂ ਕੀਮਤਾਂ ਕਾਰਨ ਨਿਵੇਸ਼ਕ ਇਸ ਸ਼ਸ਼ੋਪੰਜ 'ਚ ਹਨ ਕਿ ਉਨ੍ਹਾਂ ਨੂੰ ਗੋਲਡ 'ਚ ਨਿਵੇਸ਼ ਕਰਨਾ ਚਾਹੀਦਾ ਜਾਂ ਕੁਝ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ। ਉੱਥੇ ਹੀ ਕੁਝ ਨਿਵੇਸ਼ਕ ਆਪਣੇ ਕੋਲ ਮੌਜੂਦ ਗੋਲਡ ਨੂੰ ਵੇਚਣ ਜਾਂ ਰੋਕ ਕੇ ਰੱਖਣ ਨੂੰ ਲੈਕੇ ਉਲਝਣ 'ਚ ਹਨ। ਆਓ ਜਾਣਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸੋਨੇ ਦਾ ਕੀ ਟ੍ਰੈਂਡ ਰਹਿ ਸਕਦਾ ਹੈ।
ਇਸ ਸਾਲ 63,000 ਰੁਪਏ ਦਾ ਪੱਧਰ ਪਾਰ ਕਰੇਗਾ
ਸੋਨਾ ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਦੁਨੀਆਂ ਭਰ 'ਚ ਕੋਰੋਨਾ ਵੈਕਸੀਨੇਸ਼ਨ ਦਾ ਅਭਿਆਨ ਰਫਤਾਰ ਫੜ ਰਿਹਾ ਹੈ, ਉਵੇਂ ਹੀ ਲੋਕ ਦੂਜੇ ਨਿਵੇਸ਼ ਵਿਕਲਪਾਂ ਦਾ ਰੁਖ ਕਰ ਰਹੇ ਹਨ। ਇਸ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਹੋਈ ਹੈ। ਹਾਲਾਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਇਹ ਸਥਿਤੀ ਜ਼ਿਆਦਾ ਸਮੇਂ ਤਕ ਬਣੀ ਰਹੇਗੀ। ਦੁਨੀਆਂ ਦੇ ਜ਼ਿਆਦਾਤਰ ਸ਼ੇਅਰ ਬਜ਼ਾਰਾਂ ਸਮੇਤ ਇੰਡੀਅਨ ਸਟੌਕ ਐਕਸਚੇਂਜ ਵੀ ਕਾਫੀ ਰਫਤਾਰ ਫੜ ਚੁੱਕੇ ਹਨ। ਹੁਣ ਵਿਚ-ਵਿਚ 'ਚ ਮੁਨਾਫਾਵਸੂਲੀ ਦੇ ਕਾਰਨ ਬਜ਼ਾਰਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਸ਼ੇਅਰ ਬਜ਼ਾਰਾਂ ਦੇ ਜ਼ਿਆਦਾ ਉੱਪਰ ਜਾਣ 'ਤੇ ਮੁਨਾਫੇ ਦੇ ਨਾਲ ਜ਼ੋਖਮ ਵੀ ਵਧ ਜਾਂਦਾ ਹੈ। ਅਜਿਹੇ 'ਚ ਵੱਡੀ ਸੰਖਿਆ 'ਚ ਨਿਵੇਸ਼ਕ ਫਿਰ ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪ ਗੋਲਡ ਦਾ ਰੁਖ ਕਰਣਗੇ। ਇਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲੇਗਾ ਤੇ ਇਹ ਫਿਰ ਵਧਣੀਆਂ ਸ਼ੁਰੂ ਹੋ ਜਾਣਗੀਆਂ। ਮਾਹਿਰਾਂ ਦਾ ਮੰਨਣਾ ਹੈ ਕਿ 2021 'ਚ ਗੋਲਡ ਦੀਆਂ ਕੀਮਤਾਂ ਵਧਣਾ ਤੈਅ ਹੈ। ਅੰਦਾਜ਼ਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਵਾਧਾ ਸ਼ੁਰੂ ਹੋਵੇਗਾ ਤੇ ਇਹ 63,000 ਰੁਪਏ ਦੇ ਪੱਧਰ ਨੂੰ ਪਾਰ ਕਰ ਜਾਣਗੀਆਂ।